ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਲਾਚੋਵਾਲ ਟੋਲ ਪਲਾਜਾ ਧਰਨੇ ਤੇ ਬੈਠੇ ਕਿਸਾਨਾਂ ਨਾਲ ਕੀਤੀ ਮੁਲਾਕਾਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੇਂ ਬਣੇ ਜੰਗਲਾਤ ਤੇ ਲੇਬਰ ਮੰਤਰੀ ਸੰਗਤ ਸਿੰਘ ਗਿਲਜੀਆਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵੱਲੋਂ 353 ਦਿਨ ਤੋਂ ਚਲਾਏ ਜਾ ਰਹੇ ਕਿਸਾਨ ਧਰਨੇ ਤੇ ਕਿਸਾਨਾਂ ਨੂੰ ਮਿਲਣ ਪਹੁੰਚੇ। ਸੰਗਤ ਸਿੰਘ ਗਿਲਜੀਆਂ ਨੇ ਕਿਸਾਨਾਂ ਨਾਲ ਪੰਜਾਬ ਦੇ ਚਰਨਜੀਤ ਚੰਨੀ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਮਤਾ ਪਾਸ ਕੀਤਾ ਹੈ ਕਿਸਾਨੀ ਵਿਰੋਧੀ ਸਾਰੇ ਕਨੂੰਨ ਖੇਤੀ ਕਨੂੰਨ ਬਿਜਲੀ ਸੋਧ ਬਿਲ ਪਰਾਲੀ ਬਿਲ ਕੇਂਦਰ ਸਰਕਾਰ ਵਲੋਂ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਇਹ ਕਾਨੂੰਨ ਪੰਜਾਬ ਦੇ ਵਿਕਾਸ ਵਿਚ ਰੁਕਾਵਟ ਹਨ। ਆਪਸੀ ਭਾਈਚਾਰੇ ਨੂੰ ਵਿਗਾੜਨ ਵਾਲੇ ਹਨ ਇਸ ਲਈ ਸਰਕਾਰ ਹਰ ਵਕਤ ਕਿਸਾਨਾਂ ਦਾ ਸਾਥ ਦੇਵੇਗੀ। ਧਰਨੇ ਦੇ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿਸਾਨ ਇਕਜੁੱਟ ਹਨ।

Advertisements

ਟੋਲ ਤੇ ਪਹੁੰਚੇ ਮੰਤਰੀ ਗਿਲਜੀਆਂ ਨੇ ਲੰਗਰ ਅਤੇ ਚਾਹ ਵੀ ਕਿਸਾਨਾਂ ਨਾਲ ਸਾਂਝੀ ਕੀਤੀ। ਉਂਕਾਰ ਸਿੰਘ ਧਾਮੀ ਨੇ ਮੰਤਰੀ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸਾਨੂੰ ਕਾਨੂੰਨ ਰੱਦ ਤੋਂ ਇਲਾਵਾ ਕੁਝ ਮਨਜ਼ੂਰ ਨਹੀਂ। ਨਵੀਂ ਕੈਬਨਿਟ ਕਾਗ਼ਜ਼ਾਂ ਦੀ ਬਜਾਏ ਅਮਲੀ ਤੌਰ ਤੇ ਕੇਂਦਰ ਨਾਲ ਗੱਲ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਮਾਣ ਪ੍ਰਾਪਤ ਕਰੇ। ਮੰਤਰੀ ਦੇ ਨਾਲ ਆਏ ਸਾਰੇ ਪਤਵੰਤਿਆਂ ਦਾ ਸ੍ਰੀ ਧਾਮੀ ਨੇ ਕਿਸਾਨਾਂ ਵੱਲੋਂ ਧੰਨਵਾਦ ਕੀਤਾ। ਮਨਜੀਤ ਸਿੰਘ ਨੰਬਰਦਾਰ, ਰਾਮ ਸਿੰਘ ਧੁੱਗਾ, ਬਾਬਾ ਦਵਿੰਦਰ ਸਿੰਘ, ਰਾਮ ਸਿੰਘ ਚੱਕੋਵਾਲ, ਜਗਤ ਸਿੰਘ, ਕੁਲਦੀਪ ਸਿੰਘ ਦੇਹਰੀਵਾਲ, ਰਵਿੰਦਰਪਾਲ ਸਿੰਘ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਸੱਗੀ, ਗੁਰਮੁਖ ਸਿੰਘ, ਗੁਰਬਚਨ ਸਿੰਘ ਖੁਣਖੁਣ, ਅਕਬਰ ਸਿੰਘ, ਮਹਿੰਗਾ ਸਿੰਘ, ਗਗਨਦੀਪ ਸ਼ੇਰਪੁਰ, ਕਿਰਪਾਲ ਸਿੰਘ, ਸਤਵੰਤ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ ਢੱਡੇ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here