ਪੰਜਾਬ ਸਰਕਾਰ ਕਰੇਗੀ 53 ਲੱਖ ਪਰਿਵਾਰਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ: ਮੁੱਖ ਮੰਤਰੀ ਚੰਨੀ

ਚੰਡੀਗ਼ੜ੍ਹ(ਦ ਸਟੈਲਰ ਨਿਊਜ਼)। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿੱਚ ਪੈ੍ਰਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ 53 ਲੱਖ ਪਰਿਵਾਰਾਂ ਦੇ ਬਿੱਲਾਂ ਦਾ ਭੁਗਤਾਨ ਕਰੇਗੀ ਜੋ ਕਿ ਬਿਜਲੀ ਦੇ ਬਿੱਲ ਨਹੀਂ ਭਰ ਸਕਦੀ। ਇਸਤੋ ਇਲਾਵਾ ਉਹਨਾਂ ਨੇ ਦੱਸਿਆ ਕਿ ਜੋ ਪਰਿਵਾਰ ਗਰੀਬ ਵਿਵਸਥਾ ਦੇ ਕਾਰਣ ਬਿਜਲੀ ਦੇ ਬਿੱਲ ਨਹੀਂ ਭਰ ਸਕਦੇ ਉਨਾਂ ਦੇ ਆਖਰੀ ਬਿੱਲ ਦਾ ਸਾਡੇ ਦੁਆਰਾ ਧਿਆਨ ਰੱਖਿਆ ਜਾਵੇਗਾ।

Advertisements

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੱਟੇ ਗਏ ਬਿਜਲੀ ਦੇ ਕੁਨੈਕਸ਼ਨ ਮੁੜ ਸਥਾਪਿਤ ਕੀਤੇ ਜਾਣਗੇ। ਇਸ ਦੋਰਾਨ ਸੀਐਮ ਚੰਨੀ ਨੇ ਕਿਹਾ ਕਿ ਮੈਂ ਪੰਜਾਬ ਦੇ ਪਿੰਡਾਂ ਵਿੱਚ ਜਾ ਰਿਹਾ ਹਾਂ..ਅਤੇ ਬਿਜਲੀ ਇੱਕ ਮੁੱਖ ਮੁੱਦਾ ਹੈ, ਕਈ ਘਰਾਂ ਵਿੱਚ ਬਿਜਲੀ ਦਾ ਬਿੱਲ ਨਾ ਭਰਨ ਤੇ ਬਹੁਤ ਸਾਰੇ ਘਰਾਂ ਦੇ ਮੀਟਰ ਕੱਟ ਦਿੱਤੇ ਗਏ ਹਨ ।

LEAVE A REPLY

Please enter your comment!
Please enter your name here