ਸਿਹਤ ਵਿਭਾਗ ਡੇਂਗੂ ਦੇ ਲਾਰਵੇ ਲਈ ਕੀਤੀ ਗਈ ਚੈਕਿੰਗ


ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵਲੋ  ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ  ਹੇਠ ਵੱਖ-ਵੱਖ ਸਿਹਤ ਗਤੀ ਵਿਧੀਆਂ ਜਾਰੀ ਹਨ। ਇਸ ਸਿਲਿਸਲੇ ਵਿਚ ਵਿਭਾਗ ਵੱਲੋ ਕੀਤੀ ਜਾਂਦੀ ਸਰਵੇਲੈਂਸ ਦੌਰਾਨ ਕੀਤੀ ਗਈ ਚੈਂਕਿੰਗ ਵਿਚ  ਦੇਵ ਸਮਾਜ ਮਾਡਲ ਸਕੂਲ ਫਿਰੋਜ਼ਪੁਰ ਵਿੱਚ  ਡੇਂਗੂ ਦਾ ਲਾਰਵਾ ਪਾਇਆ ਗਿਆ ਅਤੇ ਇਸ ਸੰਬੰਧੀ ਇਹ ਜਾਣਕਾਰੀ ਜਿਲਾ ਐਪਡੀਮੋਲਜਿਸਟ ਡਾ. ਹਰਵਿੰਦਰ ਕੌਰ  ਨੇ ਦਿੱਤੀ। ਉਹਨਾ ਕਿਹਾ ਐਪੀਡੀਮਾਲੋਜਿਸਟ ਡਾ:ਰਾਕੇਸ਼ਪਾਲ , ਐਂਟਮਾਲੋਜਿਸਟ ਦੀਪਇੰਦਰ ਸਿੰਘ ਅਥੇ ਐਮ.ਪੀ.ਐਚ.ਡਬਲਯੂ ਜਸਵੀਰ ਸਿੰਘ ਦੀ ਟੀਮ ਵੱਲੋਂ ਕੀਤੇ ਸਰਵੇਲੈਂਸ ਦੌਰੇ ਮੌਕੇ ਉਕਤ ਸੰਸਥਾ ਵਿਖੇ ਲਾਰਵਾ ਪਾਇਆ ਗਿਆ।ਉਹਨਾਂ ਇਹ ਖੁਲਾਸਾ ਵੀ ਕੀਤਾ ਕਿ ਉਕਤ ਟੀਮ ਵੱਲੋਂ ਪਿੰਡ ਸੋਡੇ ਵਾਲਾ ਵਿਖੇ ਪਾਜ਼ਿਟਿਵ ਆਏ ਚਿਕਣਗੁਣੀਆਂ ਦੇ ਕੇਸ ਦੇ ਆਲੇ ਦੁਆਲੇ ਵਾਲੇ ਖੇਤਰ ਦਾ ਸਰਵੇ ਕੀਤਾ ਗਿਆ,ਸਪਰੇ ਕਰਵਾਈ ਗਈ ਅਤੇ ਲਾਰਵਾ ਚੈੱਕ ਕੀਤਾ ਗਿਆ।

Advertisements

ਡਾ: ਹਰਵਿੰਦਰ ਨੇ ਦੱਸਿਆ ਕਿ ਪਿੰਡ ਸੋਡੇ ਵਾਲਾ ਵਿਖੇ ਪਾਇਆ ਗਿਆ ਚਿਕਣਗੁਣੀਆਂ ਦਾ ਕੇਸ ਸਟੇਬਲ ਅਤੇ ਠੀਕ ਹੈ।ਇਸ ਮੌਕੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਕਿਹਾ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਇੱਕ ਵਾਇਰਲ ਬੀਮਾਰੀ ਹੈ,ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ  ਆਦਿ ਲੱਛਣ ਪ੍ਗਟ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਨੂੰ  ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਉਹਨਾਂ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣਾ ਚਾਹੀਦਾ ਹੈ।ਘਰਾਂ ਅੰਦਰ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ।ਇਸੇ ਲਈ ਸਿਹਤ ਵਿਭਾਗ ਵੱਲੋਂ ਫਰਾਈਡੇ ਡ੍ਰਾਈ ਡੇ ਦਾ ਨਾਰਾ ਦਿੱਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ  ਛੱਤਾਂ ਆਦਿ  ਤੇ ਪਏ ਕਬਾੜ ਸਾਮਾਨ, ਟਾਇਰ  ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।  ਡਾ: ਅਰੋੜਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ,ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ  ਹੈ। ਵਿਅਕਤੀ ਨੂੰ ਤੇਜ਼ ਬੁਖਾਰ ,ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ੳਪਲੱਬਧ ਹਨ।

LEAVE A REPLY

Please enter your comment!
Please enter your name here