Tuesday, October 27, 2026
Home Latest ਭਾਜਪਾ ਕਾਰਜਕਾਰਣੀ ਦੀ ਹੋਈ ਮੀਟਿੰਗ, ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਅਤੇ ਸੁਭਾਸ਼...

ਭਾਜਪਾ ਕਾਰਜਕਾਰਣੀ ਦੀ ਹੋਈ ਮੀਟਿੰਗ, ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਅਤੇ ਸੁਭਾਸ਼ ਸ਼ਰਮਾ ਨੇ ਕੀਤੀ ਸ਼ਿਰਕਤ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ: ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਰੂਪਨਗਰ ਕਾਰਜਕਾਰਣੀ ਦੀ ਮੀਟਿੰਗ ਅੱਜ ਸਥਾਨਕ ਭਸੀਨ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਸਥਾਨਕ ਭਸੀਨ ਭਵਨ ਵਿਖੇ ਹੋਈ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਅਰੰਭਤਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੂੰ ਜੀ ਆਇਆ ਆਖਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਨਾਲ ਹਰ ਵਰਗ ਦਾ ਫਾਇਦਾ ਹੋਇਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ, ਘੱਟ ਗਿਣਤੀਆਂ, ਪਛੜੇ ਵਰਗ, ਵਪਾਰੀਆਂ ਸਮੇਤ ਹਰੇਕ ਵਰਗ ਦੇ ਹਿੱਤ ਲਈ ਕੰਮ ਕਰ ਰਹੀ ਹੈ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇੱਕ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ, ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਉਹ ਪੂਰੇ ਕਰਨ ਵਿਚ ਨਾਕਾਮ ਰਹੀ ਹੈ। ਸੂਬੇ ਚ ਨਸ਼ੇ ਅਤੇ ਕਾਨੂੰਨ ਵਿਵਸਥ ਦੀ ਸਮੱਸਿਆ ਵੱਧਦੀ ਜਾ ਰਹੀ ਹੈ, ਜਿਸ ਕਰਕੇ ਭਾਜਪਾ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਇੱਕੋ ਇੱਕ ਆਸ ਦੀ ਕਿਰਨ ਹੈ।

ਉਨ੍ਹਾਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪੁੱਜੀ ਸਮੁੱਚੀ ਟੀਮ ਦੀਆਂ ਪਾਰਟੀ ਗਤੀਵਿਧੀਆਂ ਦੀਆਂ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਆਗੂਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸੇ ਕਸਣ ਦੀ ਤਾਕੀਦ ਕੀਤੀ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਜ਼ਿਲ੍ਹੇ ਚ ਭਾਜਪਾ ਦੀਆਂ ਵੱਖ-ਵੱਖ ਗਤੀਵਿਧੀਆਂ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਜਪਾ ਦਾ ਗ੍ਰਾਫ ਅੱਜ ਦੇ ਸਮੇਂ ਵਿਚ ਬਹੁਤ ਹੀ ਤੇਜ਼ੀ ਨਾਲ ਵਧਿਆ ਹੈ, ਉਨ੍ਹਾਂ ਪਾਰਟੀ ਦੀ ਪਿਛਲੇ 4 ਮਹੀਨੇ ਦੀ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ। ਲਾਲਪੁਰਾ ਨੇ ਕਿਹਾ ਕਿ ਅੱਜ ਰੋਪੜ ਵਿਚ ਪੈਰਾਸ਼ੂਟ ਲੀਡਰਾਂ ਅਤੇ ਝੂਠੇ ਬਦਲਾਅ ਵਾਲੇ ਲੀਡਰਾਂ ਦੀ ਭਰਮਾਰ ਹੈ ਜਿਨ੍ਹਾਂ ਲੋਕਾਂ ਨੂੰ ਸਿਰਫ ਤੇ ਸਿਰਫ ਬੇਵਕੂਫ ਬਣਾਉਣ ਦਾ ਕੰਮ ਕੀਤਾ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ ।

ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਤੰਬੜ, ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਰਾਜੇਸ਼ ਚੌਧਰੀ ਨੰਗਲ, ਅਮਨਪ੍ਰੀਤ ਕੌਰ ਰਾਏ, ਮੁਕੇਸ਼ ਨੱਢਾ, ਪਰਮਿੰਦਰ ਸ਼ਰਮਾ ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ, ਦਰਸ਼ਨ ਸਿੰਘ ਸ਼ਿਵਜੋਤ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ, ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ, ਮੀਤ ਪ੍ਰਧਾਨ ਜਗਦੀਸ਼ ਸਿੰਘ ਕਟਲੀ, ਹਰਨੇਕ ਸਿੰਘ ਕਲਾਰਾਂ, ਗੁਰਿੰਦਰਪਾਲ ਸਿੰਘ ਅਕਬਰਪੁਰ, ਕੰਵਰ ਪੋਸਵਾਲ, ਮੁਕੇਸ਼ ਗੁਪਤਾ, ਸਕੱਤਰ ਰਮਿਤ ਕੇਹਰ, ਪ੍ਰਿੰਸ ਕੌਸ਼ਿਕ, ਯੁਵਾ ਮੋਰਚਾ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ, ਦਫ਼ਤਰ ਸਕੱਤਰ ਅਭੀਸ਼ੇਕ ਅਗਨੀਹੋਤਰੀ, ਉੱਪ ਜਨਰਲ ਸਕੱਤਰ ਗੁਰਕੀਰਤ ਸਿੰਘ ਸੈਣੀ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਮੋਨਿਕਾ ਕੱਕੜ, ਮੀਤ ਪ੍ਰਧਾਨ ਜਤਿੰਦਰ ਕੌਰ ਸੈਣੀ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਤਨਵੀਰ ਸਿੰਘ, ਜ਼ਿਲ੍ਹਾ ਆਈਟੀ ਇੰਚਾਰਜ ਹਰਵੀਰ ਸਿੰਘ, ਕੈਸ਼ੀਅਰ ਸੁਰਿੰਦਰਪਾਲ ਸੇਠੀ, ਜ਼ਿਲ੍ਹਾ ਕਾਲਜ ਪ੍ਰਧਾਨ (ਆਊਟਰੀਚ) ਅਰਸ਼ਵੀਰ ਸਿੰਘ ਆਜਮਪੁਰ (ਅਰਸ਼ੀ), ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਝਲਾ ਰੋਪੜ, ਸਤਬੀਰ ਰਾਣਾ ਸ੍ਰੀ ਅਨੰਦਪੁਰ ਸਾਹਿਬ, ਬਰਿੰਦਰ ਵਿੱਕੀ ਗੋਹਲਣੀ ਮੰਡਲ, ਦਿਨੇਸ਼ ਜੋਸ਼ੀ ਭਨੂਪਲੀ, ਇੰਦਰਪਾਲ ਸਿੰਘ ਘਨੌਲੀ, ਕੁਲਭੂਸ਼ਣ ਚੰਦਰ ਸ਼ਾਰਦਾ ਨੂਰਪੁਰ ਬੇਦੀ, ਸਤਪਾਲ ਸਿੰਘ ਸੱਤਾ ਪੁਰਖਾਲੀ, ਸੁਸ਼ੀਲ ਕੁਮਾਰ ਝਾਂਡੀਆਂ ਕਲਾ, ਸੰਤੋਖ ਸਿੰਘ ਝੱਜ ਮੰਡਲ, ਜਗਦੀਪ ਸਿੰਘ ਸ੍ਰੀ ਚਮਕੌਰ ਸਾਹਿਬ, ਐਨ ਕੇ ਸ਼ਰਮਾ ਸ੍ਰੀ ਕੀਰਤਪੁਰ ਸਾਹਿਬ, ਹਰਮਨਜੀਤ ਸਿੰਘ ਪ੍ਰਿੰਸ ਨੰਗਲ ਮੰਡਲ, ਕਰਨਵੀਰ ਸਿੰਘ ਗਿੰਨੀ ਜੌਲੀ ਬੁਲਾਰਾ, ਬਲਰਾਮ ਪ੍ਰਾਸ਼ਰ ਬੁਲਾਰਾ, ਬਾਲਕ੍ਰਿਸ਼ਨ ਕੁੱਕੂ ਬੁਲਾਰਾ, ਸੁਖਵਿੰਦਰ ਸਿੰਘ ਸੈਣੀ ਮੀਤ ਪ੍ਰਧਾਨ ਯੁਵਾ ਮੋਰਚਾ, ਪ੍ਰਦੀਪ ਸਿੰਘ ਸੈਣੀ, ਬਾਬਾ ਪਰਮਜੀਤ ਸਿੰਘ, ਚਰਨਜੀਤ ਸਿੰਘ ਚੌਧਰੀ ਪਤਿਆਲਾ, ਲੋਕੇਸ਼ ਕੁਮਾਰ, ਟੋਨੀ ਵਰਮਾ, ਗਗਨ ਗੁਪਤਾ, ਸੁਖਰਾਮ ਜੀ, ਦੀਪਕਾ ਢੱਲ ਮਹਿਲਾ ਮੋਰਚਾ ਪ੍ਰਧਾਨ, ਅਨਮੋਲ ਜੋਸ਼ੀ ਇੰਚਾਰਜ ਯੁਵਾ ਮੋਰਚਾ, ਅਮਨਦੀਪ ਸ਼ਰਮਾ, ਸੁਰੇਸ਼ ਭਾਟੀਆ, ਘੱਟ ਗਿਣਤੀ ਮੋਰਚਾ ਪ੍ਰਧਾਨ ਮੱਖਣ ਖ਼ਾਨ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਅਤੇ ਕਾਰਕੁੰਨ ਹਾਜ਼ਰ ਸਨ।

LEAVE A REPLY

Please enter your comment!
Please enter your name here