ਇਸ ਸਾਲ ਦੇ ਬਜਟ ਵਿੱਚ ਨੌਜਵਾਨਾਂ ਨੂੰ ਕੀਤਾ ਗਿਆ ਅਣਗੋਲਿਆਂ: ਪਵਿੱਤਰਦੀਪ ਆਹਲੂਵਾਲੀਆਂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਯੂਥ ਕਾਂਗਰਸ ਦੇ ਪੰਜਾਬ ਦੇ ਸਕੱਤਰ ਪਵਿੱਤਰਦੀਪ ਸਿੰਘ ਆਹਲੂਵਾਲੀਆਂ ਨੇ ਕਿਹਾ ਕਿ, ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜੋ 2023-2024 ਦਾ ਬਜਟ ਪੇਸ਼ ਕੀਤਾ ਗਿਆ, ਉਹ ਕਿਸੇ ਵੀ ਵਰਗ ਲਈ ਫਾਇਦੇ-ਮੰਦ ਨਹੀਂ ਹੈ। ਇੱਕ ਪਾਸੇ ਤਾ ਸਰਕਾਰਾਂ ਵੋਟਾਂ ਦੇ ਨਜ਼ਦੀਕ ਕਹਿੰਦੀਆਂ ਨੇ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਤੇ ਦੇਸ਼ ਦੀ ਤਰੱਕੀ ਵਿੱਚ ਨੋਜਵਾਨਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਪਰ ਇਸ ਬਜਟ ਵਿੱਚ ਭਾਰਤ ਦੇ ਨੋਜਵਾਨਾ ਨੂੰ ਬਿਲਕੁਲ ਅਣਗੋਲਿਆਂ ਕਰਨਾ ਬਹੁਤ ਮੰਦਭਾਗਾ ਹੈ। ਕੇਂਦਰੀ ਬਜਟ ਵਿੱਚ ਗਰੀਬੀ ਰੇਖਾਂ ਤੋ ਥੱਲੇ ਵਾਲੇ ਤੇ ਮੱਧ ਵਰਗ ਦੇ ਲੋਕਾਂ ਅਤੇ ਅੋਰਤਾਂ ਲਈ ਕੋਈ ਵੀ ਖਾਸ ਛੋਟ ਜਾ ਕੋਈ ਲਾਹੇਵੰਦ ਸਕੀਮ ਨਹੀ ਪੇਸ਼ ਕੀਤੀ ਗਈ ਸਗੋਂ ਰਸੋਈ ਦੀ ਵਰਤੋ ਵਿੱਚ ਆਉਣ ਵਾਲੀਆਂ ਰੋਜ-ਮਰਾਂ ਦੀਆਂ ਵਸਤੂਾਂ ਜਿਵੇਂ ਦਾਲਾਂ, ਗੈਂਸ ਦਾ ਸਲੈਡੰਰ, ਤੇ ਹੋਰ ਰਸੋਈ ਦੀਆ ਚੀਜਾਂ ਨੂੰ ਮਹਿੰਗਾਂ ਕਰਨਾ ਬਹੁਤ ਹੀ ਜਿਆਦਾ ਮਾੜੀ ਗੱਲ ਹੈ।

Advertisements

ਇਸ ਬਜਟ ਵਿੱਚ ਡਾਕਟਰੀ ਲਾਈਨ ਤੇ ਸਹਿਤ ਸੁਵਿਧਾਵਾਂ ਲਈ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਛੋਟ ਜਾ ਰਾਹਤ ਨਾ ਦੇ ਕਿ ਦੇਸ਼ ਦੇ ਗਰੀਬ ਲੋਕਾਂ ਨਾਲ ਮੋਦੀ ਸਰਕਾਰ ਨੇ ਬਹੁਤ ਵੱਡਾ ਧ੍ਰੋਹ ਕਮਾਇਆ ਹੈ। ਇਸ ਦੇ ਉਲਟ ਪਹਿਲਾਂ ਟੈਕਸ ਤੇ ਜੋ ਛੋਟ 5 ਲੱਖ ਰੁਪਏ ਤੇ ਜੋ ਮਿਲਦੀ ਸੀ ਉਸ ਨੂੰ 3-6 ਲੱਖ ਤੋ ਸ਼ੁਰੂ ਕਰਕੇ 3-6 ਲੱਖ ਤੇ 5% ਸਲੈਂਬ ਲੱਗਾ ਕਿ ਆਮ ਨਾਗਰਿਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸੋਨਾ, ਚਾਂਦੀ, ਪਲੈਟੀਨਮ ਵਰਗੀਆਂ ਆਦਿ ਚੀਜਾਂ ਨੂੰ ਮਹਿੰਗਾਂ ਕਰਕੇ ਆਪਣੇ ਵੱਡੇ ਕਾਰੋਬਾਰੀ ਮਿੱਤਰਾਂ ਦੇ ਹੱਕ ਚ ਨਿੱਤਰਦੇ ਹੋਏ “ਹਮ ਦੋ, ਹਮਾਰੇ ਦੋ” ਨੂੰ ਫਾਇਦਾ ਦੇਣ ਵਾਲਾ ਇਹ ਬਜਟ ਪੇਸ਼ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਗਰੀਬ,ਆਮ ਲੋਕਾਂ ਦੀ ਨਹੀ ਸਗੋਂ ਬਿਜ਼ਨੈਂਸ-ਮੈਨਾਂ ਦੀ ਸਰਕਾਰ ਹੈ। ਆਹਲੂਵਾਲੀਆਂ ਨੇ ਦੱਸਿਆ ਕਿ ਕੁਲ ਮਿਲ ਕਿ ਇਹ ਬਜਟ ਆਮ ਜਨਤਾ ਤੇ ਗਰੀਬ ਮਾਰੂ ਬਜਟ ਹੈ।

LEAVE A REPLY

Please enter your comment!
Please enter your name here