ਸਿਵਲ ਸਰਜਨ ਨੇ ਸਿਵਲ ਹਸਪਤਾਲ ਡੇਗੂ ਵਾਰਡ ਦਾ ਕੀਤਾ ਦੋਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਅੱਜ ਸਿਵਲ ਹਸਪਤਾਲ ਮੈਡੀਕਲ ਵਾਰਡ ਵਿਚ ਸਥਾਪਿਤ ਡੇਗੂ ਮਰੀਜਾਂ ਲਈ ਡੇਗੂ ਵਾਰਡ ਦਾ ਦੌਰਾ ਕਰਕੇ ਮਰੀਜਾਂ ਦਾ ਹਾਲ ਚਾਲ ਪੁਛਿਆ ਤੇ ਦਿਕਤਾ ਸਬੰਧੀ ਜਾਣਕਾਰੀ ਵੀ ਲਈ । ਇਸ ਮੋਕੇ ਉਹਨਾਂ ਦੇ ਨਾਲ ਜਿਲਾਂ ਐਪੀਡੀਮੋਲਿਜਸਟ ਡਾ ਡੀ ਪੀ ਸਿੰਘ , ਸਿਵਲ ਹਸਪਤਾਲ ਦੇ ਇੰਚਾਰਜ ਡਾ ਜਸਵਿੰਦਰ ਸਿੰਘ , ਮੈਡੀਕਲ ਮਾਹਿਰ ਡਾ ਨੇਹਾ ਪਾਲ , ਚੀਫ ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ ਤੇ ਅਜੈ ਕੁਮਾਰ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਤੇ ਮਾਸ ਮੀਡੀਆ ਵਿੰਗ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ । ਇਸ ਮੋਕੇ ਡਾ ਘੋਤੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਗੂ ਮਰੀਜਾਂ ਦੇ ਇਲਾਜ ਲਈ ਬੇਹਤਰ ਸਹੂਲਤਾਂ ਉਪਲਬਧ ਹਨ । ਵਾਤਾ ਅਨੂਕੁਲਤ ਵਾਰਡ ਮੱਛਰਦਾਨੀ ਵਾਲੇ ਬੈਡ ਲਗਾਏ ਗਏ ਹਨ । ਮੈਡੀਕਲ ਸ਼ਪੈਸ਼ਲਿਸਟ ਅਤੇ ਦਵਾਈਆ ਦੀ ਵੀ ਕੋਈ ਘਾਟ ਨਹੀ ਹੈ । ਬੱਲਡ ਬੈਕ ਅਤੇ ਲੈਬ ਦੀਆ ,ਸੇਵਾਵਾਂ 24 ਘੰਟੇ ਮਿਲ ਰਹੀਆ ਹਨ । ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਡੇਗੂ ਵਾਰਡ ਵਿਚ 5 ਮਰੀਜ ਦਾਖਿਲ ਹਨ ਜਦ ਕਿ 21 ਸ਼ੱਕੀ ਮਰੀਜ ਜੇਰੇ ਇਲਾਜ ਹਨ ।

Advertisements

ਸੰਸਥਾਂ ਵਿਚ ਸਾਫ ਸ਼ਫਾਈ ਦਾ ਪੂਰਾ ਪਰਬੰਧ ਹੈ ਅਤੇ ਮੱਛਰ ਦੇ ਲਾਰਵੇ ਦੇ ਖਾਤਮੇ ਲਈ ਸਿਵਲ ਹਸਪਤਾਲ ਵਿਚ ਇਕ ਦਿਨ ਛੱਡ ਕੇ ਸਪਰੇਅ ਅਤੇ ਫੌਗਿੰਗ ਕੀਤੀ ਜਾਦੀ ਹੈ । ਡੇਗੂ ਪਾਜੇਟਿਵ ਮਰੀਜ ਮਿਲਣ ਦੀ ਸੂਰਤ ਵਿੱਚ ਸਿਹਤ ਵਿਭਾਗ ਵਲੋ ਪਾਜੇਟਿਵ ਮਰੀਜ ਦੇ ਘਰ ਦੇ ਆਸ ਪਾਸ 40 ਘਰਾਂ ਵਿੱਚ ਲਾਰਵੇ  ਸਰਵੇ ਕਰਵਾਇਆ ਜਾਦਾ ਹੈ ਅਤੇ ਕਾਰਪੋਰੇਸ਼ਨ ਮਿਲ ਕੇ ਫੋਗਿੰਗ ਵਾ ਕਰਵਾਈ ਜਾਦੀ ਹੈ ।  ਉਹਨਾਂ ਦੱਸਿਆ ਕਿ ਜਿਲਾਂ ਹਸਪਤਾਲ 200 ਬੈਡ ਹਸਪਤਾਲ ਹੈ ਜਿਸ ਵਿੱਚ ਐਮਰਜੈਸੀ, ਕੋਰੋਨਾ, ਜੱਚਾਂ ਬੱਚਾਂ, ਮੈਡੀਕਲ , ਆਰਥੋ , ਮਨੋਵਿਗਿਆਨਕ, ਈ. ਐਨ. ਟੀ. ਸਰਜਰੀ, ਸਕਿੰਨ ਸਮੇਤ ਸਾਰੀਆ ਜਰੂਰੀ ਸੇਵਾਵਾਂ ਦਿੱਤੀਆ ਜਾਦੀਆ ਹਨ । ਉਹਨਾਂ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਿਮਾਰੀਆਂ ਦੇ ਖਾਤਮੇ ਲਈ ਆਪਣੇ ਆਸ ਪਾਸ ਸਾਫ ਵਾਤਾਵਰਨ ਸਿਰਜਨ ਅਤੇ ਵਿਭਾਗ ਨੂੰ ਖੁਸ਼ਕ ਸ਼ੁਕਰਵਾਰ ਮਨਾਉਂਣ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਵੈਕਟਰ ਬੋਰਨ  ਬਿਮਾਰੀਆਂ ਤੋ ਬੱਚਿਆ ਜਾ ਸਕੇ । ਆਮ ਤੋਰ ਤੇ ਦੇਖਿਆ ਜਾਦਾ ਹੈ ਕਿ ਘਰਾ ਦੇ ਆਲੇ ਦੁਆਲੇ ਮੀਹ ਕਾਰਨ ਪਾਣੀ ਦੇ ਸਰੋਤਾ ਵਿਚ ਡੇਗੂ ਬੁਖਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਹੋ ਜਾਦਾ ਹੈ ਸਾਡੀ ਆਪਣੀ ਜਮੇਵਾਰੀ ਹੋ ਜਾਦੀ ਹੈ ਕ ਪਾਣੀ ਦੇ ਖੜੇ ਸੋਮਿਆ ਨੂੰ ਖਤਮ ਕੀਤਾ ਜਾਵੇ ਤਾਂ ਜੋ ਲਾਰਾਵਾ ਪੈਦਾ ਨਾ ਹੋ ਸਕੇ  ਬੁਖਾਰ ਹੋਣ ਦੀ ਸੂਰਤ ਵਿਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾਵੇ ਅਤੇ ਐਸਪਰੀਨ ਜਾ ਬਰੂਫਨ ਦੀ ਗੋਲੀ ਵਰਤੋ ਨਾ ਕੀਤੀ ਜਾਵੇ । 

LEAVE A REPLY

Please enter your comment!
Please enter your name here