ਯੂਨੀਅਨ ਵਲੋਂ ਮੇਅਰ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਪੁਖਤਾ ਪ੍ਰਬੰਧ ਕਰਵਾਉਣ ਲਈ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਪ੍ਰਧਾਨ ਕਰਨਜੋਤ ਆਦੀਆ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਮੰਗ ਪੱਤਰ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ 19 ਅਕਤੂਬਰ, 2021 ਨੂੰ ਭਗਵਾਨ ਵਾਲਮਿਕੀ ਦਯਾਵਾਨ ਜੀ ਦਾ ਪ੍ਰਕਾਸ਼ ਪੂਰਬ ਆ ਰਿਹਾ ਹੈ। ਇਸ ਲਈ ਪ੍ਰਭਾਤ ਫੇਰੀਆਂ ਦਾ ਦੌਰ ਚਲ ਰਿਹਾ ਹੈ ਇਸ ਲਈ ਵਾਲਮੀਕਨ ਸਮਾਜ ਦੇ ਹਰ ਮੁਹੱਲੇ ਵਿੱਚ ਸਾਰੀਆਂ ਸਟ੍ਰੀਟ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪ੍ਰਕਾਸ਼ ਪੂਰਬ ਦੇ ਲਈ ਸ਼ਹਿਰ ਵਿੱਚ ਸ਼ੋਭਾ ਯਾਤਰਾ ਸ਼ਹੀਦ ਉਧਮ ਸਿੰਘ ਪਾਰਕ ਦੇ ਕੋਲੋਂ ਆਰੰਭ ਕੀਤੀ ਜਾਣੀ ਹੈ।

Advertisements

ਇਸ ਸ਼ੋਭਾ ਯਾਤਰਾ ਦੇ ਰੂਟ ਵਿੱਚ ਸੜਕਾਂ ਦਾ ਪੈਚ ਵਰਕ, ਸੜਕਾਂ ਦੀ ਸਫਾਈ, ਚੂਨਾ, ਝੰਡੇ ਅਤੇ ਪਾਣੀ ਦਾ ਛਿੜਕਾਅ ਆਦਿ ਜਿੰਨ੍ਹਾਂ ਵੀ ਕੰਮ ਹੈ, ਉਸਨੂੰ ਪੂਰਨ ਤੌਰ ਮੁਕੰਮਲ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਪਾਲਕੀ ਬਿਨ੍ਹਾਂ ਕਿਸੇ ਰੁਕਾਵਟ ਤੋਂ ਨਿਕਲੇ ਅਤੇ ਸਾਰੇ ਹੀ ਸ਼ਹਿਰ ਵਾਸੀ ਉਸ ਪਾਲਕੀ ਦੇ ਦਰਸ਼ਨ ਕਰ ਸਕਣ। ਇਸਦੇ ਨਾਲ ਹੀ ਸਾਰੇ ਹੀ ਸ਼ਹਿਰ ਵਾਸੀਆਂ ਅਤੇ ਸਾਰੀਆਂ ਹੀ ਧਾਰਮਿਕ ਜੱਥੇਬੰਦੀਆਂ ਨੂੰ ਸਫਾਈ ਕਰਮਚਾਰੀ ਯੂਨੀਅਨ ਵਲੋਂ ਭਗਵਾਨ ਵਾਲਮਿਕੀ ਜੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਖੁੱਲੇ ਤੌਰ ਤੇ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰੇ ਤੇ ਕੁਲਵੰਤ ਸਿੰਘ ਸੈਣੀ, ਜਨਰਲ ਸਕੱਤਰ ਨਗਰ ਪਾਲਿਕਾ ਸਗੰਠਨ ਪੰਜਾਬ , ਬਲਰਾਮ ਭੱਟੀ, ਅਸ਼ੋਕ , ਪੰਕਜ ਅਟਵਾਲ, ਸੋਮਨਾਥ ਆਦੀਆ, ਕੌਂਸਲਰ ਮੁਖੀ ਰਾਮ, ਜੋਗਿੰਦਰਪਾਲ ਆਦੀਆ, ਹੀਰਾ ਅਤੇ ਸੰਜੀਵ ਕੁਮਾਰ ਸੈਨੇਟਰੀ ਇੰਸਪੈਕਟ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here