ਸੰਸਕਾਰ ਵੈਲੀ ਸਕੂਲ ਨੂੰ ਮਿਲਿਆ ਬੈਸਟ ਸਕੂਲ ਦਾ ਅਵਾਰਡ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। (ਏ.ਆਈ.ਪੀ.ਏ.) ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਬੈਸਟ ਸਕੂਲ ਅਵਾਰਡ ਸਮਾਰੋਹ ਕਰਵਾਇਆ ਗਿਆ ਇਸ ਸਮਾਰਚ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਸਿੱਖਿਆ ਦੇ ਖੇਤਰ ਵਿੱਚ ਵਧੀਆ ਭੂਮਿਕਾ ਨਿਭਾਉਣ ਕਾਰਨ ਨਵਦੀਪ ਭਾਰਦਵਾਜ (ਏ.ਆਈ.ਪੀ.ਏ ਪ੍ਰੈਜ਼ੀਡੈਂਟ) (ਪੀ.ਯੂ.ਐਸ.ਪੀ ਪ੍ਰੈਜ਼ੀਡੈਂਟ (ਵਿਨੋਦ ਖੁਰਾਨਾ ਪੀ.ਯੂ.ਐਸ.ਏ) ਜਰਨਲ ਸੈਕਟਰੀ ਮਹਿੰਦਰ ਸਿੰਘ ਨੇ ਸੰਸਕਾਰ ਵੇਲੀ ਸਕੂਲ ਦੇ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ਉਨ੍ਹਾਂ ਨੇ ਦੱਸਿਆ ਕੀ ਸੰਸਕਾਰ ਵੇਲੀ ਸਕੂਲ 2012 ਤੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

Advertisements

ਸੰਸਕਾਰ ਵੇਲੀ ਸਕੂਲ ਨੂੰ ਬੈਸਟ (ਏ.ਆਈ.ਪੀ.ਏ.) ਆਲ ਇੰਡੀਆ ਸਕੂਲ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਸਕਾਰ ਵੇਲੀ ਸਕੂਲ ਦੇ ਡਾਇਰੈਕਟਰ ਅਨਿਲ ਕੁਮਾਰ ਨੇ ਦੱਸਿਆ ਕੀ ਸੰਸਕਾਰ ਵੇਲੀ ਸਕੂਲ ਵਿੱਚ ਸਿੱਖਿਆ ਵਿੱਚ ਨਵੀਨਤਾ ਅਤੇ ਤਕਨੀਕੀ ਵਿਧਿਆ ਸ਼ਾਮਿਲ ਕਰਨ ਦੇ ਲਈ ਸਮੇਂ ਸਮੇਂ ਤੇ ਅਧਿਆਪਕਾਂ ਟ੍ਰੇਨਿੰਗ ਦਿੱਤੀ ਜਾਂਦੀ ਵਿਦਿਆਰਥੀਆਂ ਨੂੰ ਵਾਸਤਵਿਕ ਜੀਵਨ ਨਾਲ ਸਬੰਧਿਤ ਉਦਾਹਰਣਾਂ ਦੇ ਕੇ ਭਵਿੱਖ ਵਿੱਚ ਚੰਗੇ ਇਨਸਾਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਕਾਰਨ ਸੰਸਕਾਰ ਵਾਲੀ ਸਕੂਲ ਦਾਤਾਰਪੁਰ ਪਹਿਚਾਣ ਅਤੇ ਸਨਮਾਨ ਮਿਲਿਆ ਹੈ ਸੰਸਕਾਰ ਵੈਲੀ ਸਕੂਲ ਅੱਗ ਵੀ ਇਸ ਤਰਾਂ ਹੀ ਕੋਸ਼ਿਸ਼ਾਂ ਕਰਦਾ ਰਹੇਗਾ ।

LEAVE A REPLY

Please enter your comment!
Please enter your name here