ਕੰਜਕਾਂ ਦੀ ਪੂਜਾ ਕਰਦੇ ਓ, ਧੀਆਂ ਜੰਮਣ ਤੋ ਕਿਉ ਡਰਦੇ ਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਅਤੇ ਪਰਿਵਾਰ ਵਿੱਚ ਬੇਟੀ ਦੀ ਅਹਿਮੀਅਤ ਸਬੰਧੀ ਜਾਗਰੂਕਤਾ ਗਤੀ ਵਿਧੀਆਂ ਅਤੇ ਨਵਰਾਤਰਿਆਂ ਦੇ ਮੋਕੇ ਸਿਹਤ ਵਿਭਾਗ ਵਲੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ ਸੁਨੀਲ ਅਹੀਰ ਜਿਲਾ ਪਰਿਵਾਰ ਭਲਾਈ ਅਫਸਰ ਦੀ ਪ੍ਰਧਾਨਗੀ ਹੇਠ ਮਦਰ ਮੈਰੀ ਸਕੂਲ ਆਫ ਨਰਸਿੰਗ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿੱਚ ਨਰਸਿੰਗ ਸਕੂਲ ਦੀਆ ਵਿਦਿਆਰਥਣਾਂ ਵੱਲੋ ਪੋਸਟਰ ਮੇਕਿੰਗ , ਭਾਸ਼ਣ ਪ੍ਰਤੀਯੋਗਤਾ ਅਤੇ ਨੁੱਕੜ ਨਾਟਕ ਰਾਹੀ ਬੇਟੀ ਬਚਾਓ , ਬੇਟੀ ਪੜ੍ਹਾਉ ਵਿਸ਼ੇ ਨੂੰ ਦਰਸਾਉਦੇ ਵਿਚਾਰ ਪ੍ਰਗਟ ਕੀਤੇ । ਸੈਮੀਨਾਰ ਦੀ ਸ਼ੁਰੂਆਤ ਜੋਤੀ ਪ੍ਰਜਲਣ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੰਜੂ ਚਾਵਲਾ ਦੇ ਸੁਆਗਤੀ ਭਾਸ਼ਣ ਨਾਲ  ਹੋਈ ।

Advertisements

ਪ੍ਰਧਾਨਗੀ ਭਾਸ਼ਣ ਵਿੱਚ ਹਾਜਰੀਨ ਨੂੰ ਸਬੋਧਨ ਕਰਦੇ ਹੋਏ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਲਿੰਗ ਅਨੁਪਾਤ ਦੀ ਆਸਮਾਨਤਾ ਕਾਰਨ ਸਮਾਜ ਵਿੱਚ ਕਈ ਤਰਾਂ ਦੀਆਂ ਬੁਰਾਈਆਂ ਹੋ ਰਹੀਆ ਹਨ ਅਤੇ ਸਰਕਾਰ ਵੱਲੋ ਇਸ ਵਿੱਚ ਬਰਾਬਰਤਾ ਲਿਆਉਣ ਲਈ ਪੀ. ਸੀ. ਐਡ. ਪੀ. ਐਨ. ਡੀ. ਟੀ.  ਐਕਟ ਲਿਆ ਕਿ ਜਨਮ ਤੋ ਪਹਿਲਾਂ ਲਿੰਗ ਜਾਂਚ ਕਰਵਾਉਣਾਂ ਜਾ ਕਰਨ਼ ਨੂੰ ਕਨੂੰਨੀ ਅਪਰਾਧ  ਨਿਰਧਾਰਿਤ ਕੀਤਾ ਗਿਆ ਹੈ , ਜਿਸ ਅਨੁਸਾਰ ਜਾਂਚ ਕਰਵਾਉਣ ਵਾਲਾ , ਜਾਂਚ ਕਰਨ ਵਾਲਾ ਅਤੇ ਜਾਂਚ ਲਈ ਪ੍ਰੇਰਿਤ ਕਰਨ ਵਾਲੇ ਨੂੰ ਸਜਾ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ । ਅੱਜ ਬੇਟਾ ਅਤੇ ਬੇਟੀ ਇਕ ਸਮਾਨ ਹਨ ਅਤੇ ਬੇਟੀਆਂ ਹਰ ਖੇਤਰ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੀਆ ਹਨ । ਸਮਾਜ ਨੂੰ ਧੀਆਂ ਨੂੰ ਪੁੱਤਰਾਂ ਬਰਾਬਰ ਸਨਮਾਨ ਦੇਣ ਨਾਲ ਇਹ ਅੰਤਰ ਘਟਾਇਆ ਜਾ ਸਕਦਾ ਹੈ ।

ਇਸ ਸੈਮੀਨਾਰ ਨੂੰ ਅਭੈ ਮੋਹਨ ਪੀ. ਐਨ. ਡੀ. ਟੀ. ਕੁਆਰਡੀਨੇਟਰ ਨੇ ਸੰਬੋਧਨ ਕਰਦੇ ਹੋਏ ਪੀ. ਐਨ. ਡੀ. ਟੀ. ਐਕਟ ਤਹਿਤ ਐਮ. ਟੀ. ਪੀ. ਕਨੂੰਨਾ ਬਾਰੇ ਜਾਣਕਾਰੀ ਦਿੰਦੇ ਹੋਏ ਲਿੰਗ ਜਾਂਚ ਬਾਰੇ ਸੂਚਨਾਂ 104 ਹੈਲਪ ਲਾਇਨ ਤੇ ਦੱਸਣ ਬਾਰੇ ਜਾਣਕਾਰੀ ਦਿੱਤੀ ।  ਇਸ ਮੋਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਤੇ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਨੇ ਵੀ ਸੈਮੀਨਾਰ ਨੂੰ ਸਬੋਧਨ ਕੀਤਾ ।   ਸੈਮੀਨਾਰ ਦੇ ਆਖੀਰ ਵਿੱਚ ਪ੍ਰਤੀਯੋਗਤਾ ਵਿੱਚ ਹਿੱਸਾ  ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਮਨਮਾਨਿਤ ਕੀਤਾ ਗਿਆ । 

LEAVE A REPLY

Please enter your comment!
Please enter your name here