Friday, October 23, 2026
Home Jammu & Kashmir ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਪੰਜਾਬ ਦੇ ਤਿੰਨ ਜਵਾਨ...

ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਪੰਜਾਬ ਦੇ ਤਿੰਨ ਜਵਾਨ ਸ਼ਹੀਦ

ਜੰਮੂ ਕਸ਼ਮੀਰ (ਦ ਸਟੈਲਰ ਨਿਊਜ਼)। ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਵਿੱਚ ਅੱਤਵਾਦੀਆਂ ਵੱਲੋਂ ਹੋਏ ਮੁਕਾਬਲੇ ਦੋਰਾਨ ਭਾਰਤ ਦੇਸ਼ ਦੇ 5 ਜਵਾਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ। ਜਿਹਨਾਂ ਵਿੱਚੋਂ 3 ਪੰਜਾਬ ਦੇ ਫੌਜ ਸੈਨਿਕ ਸ਼ਾਮਿਲ ਸਨ। ਸ਼ਹੀਦ ਹੋਏ ਸੈਨਿਕਾਂ ਵਿੱਚੋਂ ਇੱਕ ਸੈਨਿਕ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਸੈਨਿਕ ਗੱਜਣ ਸਿੰਘ ਸ਼ਾਮਿਲ ਹੈ। ਜੋ ਕਿ 16 ਆਰ. ਆਰ. ਰੈੰਜੀਮੈਟ ਵਿੱਚ ਪੁੰਛ ਵਿਖੇ ਤਾਇਨਾਤ ਸਨ। ਗੱਜਣ ਸਿੰਘ ਦਾ ਵਿਆਹ ਫਰਵਰੀ 2021 ਵਿੱਚ ਹੋਇਆ ਸੀ।

Advertisements

ਇਸਤੋਂ ਇਲਾਵਾ ਦੂਸਰਾ ਜਵਾਨ ਫੌਜੀ ਮਨਦੀਪ ਜੋ ਕਿ ਜ਼ਿਲਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਦਾ ਵਾਸੀ ਸੀ। ਮਨਦੀਪ 10 ਸਾਲ ਪਹਿਲਾ ਫੌਜ ਵਿੱਚ ਭਰਤੀ ਹੋਇਆ ਸੀ। ਇਸਤੋਂ ਇਲਾਵਾ ਜ਼ਿਲਾ ਕਪੂਰਥਲਾ ਦਾ ਫੌਜੀ ਜਵਾਨ ਜੋ ਕਿ ਇਸ ਜੰਗ ਦੋਰਾਨ ਸ਼ਹੀਦ ਹੋ ਗਿਆ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਅਚਾਨਕ ਹੀ ਸੁਰੱਖਿਆਂ ਬਲਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਇਹਨਾਂ ਜਵਾਨਾਂ ਨੂੰ ਹਸਪਤਾਲ ਲਿਜਾਇਆਂ ਗਿਆ, ਪਰ ਉਹਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ ।

LEAVE A REPLY

Please enter your comment!
Please enter your name here