ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਜੀ ਦਾ 15 ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਵਲੋਂ ਡੀ ਐਸ ਫੋਰ, ਬਾਮਸੇਫ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ, ਸਤਿਕਾਰਯੋਗ ਕਾਂਸ਼ੀ ਰਾਮ ਜੀ ਦਾ 15 ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਸਾਂਝੇ ਤੌਰ ਤੇ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਨਿਭਾ ਰਹੇ ਧਰਮਪਾਲ ਪੈਂਥਰ ਨੇ ਦੱਸਿਆ ਕਿ ਸਾਹਿਬ ਕਾਂਸ਼ੀ ਰਮ ਜੀ 9 ਅਕਤੂਬਰ 2006 ਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਤੋਂ ਬਾਅਦ ਦਲਿਤ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰਨ ਵਾਲੇ ਸਾਹਿਬ ਕਾਂਸ਼ੀ ਰਾਮ ਨੇ ਬਹੁਤ ਅੰਦੋਲਨ ਕੀਤੇ । ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤਕ 4200 ਕਿਲੋ ਮੀਟਰ ਦੀ ਸਾਈਕਲ ਯਾਤਰਾ ਕੀਤੀ। ਕਾਂਸ਼ੀ ਰਾਮ ਜੀ ਨੇ ਜੋ ਕੰਮ ਕੀਤੇ ਅਜਿਹੇ ਕੰਮ ਇਤਿਹਾਸ ਵਿੱਚ ਬਹੁਤ ਘੱਟ ਲੋਕਾਂ ਦੇ ਹਿੱਸੇ ਆਉੰਦੇ ਹਨ। ਉਸਦੇ ਸੰਘਰਸ਼ ਦੇ ਕਾਰਨ ਦੇਸ਼ ਦੇ ਦਲਿਤ ਲੋਕਾਂ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਚੇਤਨਾ ਪੈਦਾ ਹੋਈ ਹੈ, ਜਿਸਦੇ ਕਾਰਨ ਉਹ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ।

Advertisements

ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਓਬੀਸੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਉਮਾ ਸ਼ੰਕਰ ਸਿੰਘ, ਭਾਰਤੀ ਬੋਧ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇਜ ਪਾਲ ਸਿੰਘ, ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ, ਐਸਸੀ/ਐਸਟੀ ਐਸੋਸੀਏਸ਼ਨ ਤੋਂ ਸੋਹਣ ਬੈਠਾ, ਰਣਜੀਤ ਸਿੰਘ, ਸੁਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਬਾਮਸੇਫ ਦੇ ਜ਼ਿਲ੍ਹਾ ਕੰਨਵੀਨਰ ਕਸ਼ਮੀਰ ਸਿੰਘ ਅਤੇ ਲੇਖਕ ਆਰ ਕੇ ਪਾਲ ਆਦਿ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਦੇ ਸੰਘਰਸ਼ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਾਂਸ਼ੀ ਰਾਮ ਜੀ ਨੇ ਐਸ਼ੋ ਅਰਾਮ ਦੀ ਨੌਕਰੀ ਨੂੰ ਤਿਆਗ ਦਿਤਾ। ਸਮਾਜ ਪ੍ਰੀਵਰਤਨ ਦੀ ਮੂਵਮੈਂਟ ਦੀ ਚਲਾਈ ਅਤੇ ਬਾਅਦ ਵਿੱਚ ਬਹੁਜਨ ਸਮਾਜ ਪਾਰਟੀ ਬਣਾ ਕੇ ਸਿਰਫ 20 ਸਾਲਾਂ ਵਿੱਚ ਇਸ ਨੂੰ ਦੇਸ਼ ਦੀ ਤੀਜੀ ਰਾਸ਼ਟਰੀ ਪਾਰਟੀ ਬਣਾ ਦਿੱਤਾ। ਅੱਜ ਦੇਸ਼ ਦਾ ਕਮਜ਼ੋਰ ਵਰਗ ਸਿਰ ਉਚ ਕਰਕੇ ਮਨ ਸਨਮਾਨ ਦੀ ਲੜਾਈ ਲੜ ਰਿਹਾ ਹੈ।

ਸਾਹਿਬ ਕਾਂਸ਼ੀ ਰਾਮ ਦੇ ਸੰਘਰਸ਼ ਦੀ ਬਦੌਲਤ ਹਜ਼ਾਰਾਂ ਲੋਕ ਰਾਜਨੀਤੀ ਵਿੱਚ ਆਏ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਅੰਤ ਵਿੱਚ ਹਰੇਕ ਬੁਲਾਰੇ ਨੇ ਕਿਹਾ ਕਿ ਸਾਨੂੰ ਸਾਹਿਬ ਕਾਂਸ਼ੀ ਰਾਮ ਦੇ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਕੇ ਰਾਜ ਸੱਤਾ ‘ਤੇ ਕਾਬਜ਼ ਹੋਣਾ ਚਾਹੀਦਾ ਹੈ ਕਿਉਂਕਿ ਰਾਜ ਸਤਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਸਮਾਗਮ ਨੂੰ ਸਫਲ ਬਣਾਉਣ ਲਈ ਸੀਨੀਅਰ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਕਰਨ ਸਿੰਘ, ਰਵਿੰਦਰ ਕੁਮਾਰ, ਅਰਵਿੰਦ ਕੁਮਾਰ, ਲੱਖੀ ਬਾਬੂ, ਪੂਰਨ ਸਿੰਘ, ਸੰਨੀ ਪਾਸਵਾਨ, ਪ੍ਰਨੀਸ਼ ਕੁਮਾਰ, ਗੁਰਨਾਮ ਸਿੰਘ, ਜੋਗਰਾਜ ਅਤੇ ਰਾਮਪਾਲ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ।

LEAVE A REPLY

Please enter your comment!
Please enter your name here