ਦਿੱਲੀ ਪੁਲਿਸ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੂੂੰ ਕੀਤਾ ਗ੍ਰਿਫਤਾਰ, ਏਕੇ-47, ਹੈਡ ਗ੍ਰਨੇਡ ਤੇ ਹੋਰ ਹਥਿਆਰ ਕੀਤੇ ਬਰਾਮਦ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਪੁਲਿਸ ਨੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦਿੱਲੀ ਦੀ ਸ਼ਪੈਸ਼ਲ ਟੀਮ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਨੇ ਇਸ ਅੱਤਵਾਦੀ ਕੋਲੋਂ ਏਕੇ-47ਹਥਿਆਰ, ਹੈਡ ਗ੍ਰਨੇਡ ਬਰਾਮਦ ਕੀਤੇ ਹਨ। ਪੁਲਿਸ ਜਲਦ ਹੀ ਇਸ ਅੱਤਵਾਦੀ ਕੋਲੋ ਪੁਛਗਿੱਛ ਕਰਕੇ ਬਾਕੀ ਅੱਤਵਾਦੀਆਂ ਨੂੰ ਵੀ ਗਿ੍ਰਫਤਾਰ ਕਰਨ ਵਿੱਚ ਸਫਲ ਰਹੇਗੀ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਅੱਤਵਾਦੀ ਨੂੰ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਦੇ ਰਮੇਸ਼ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਰ ਇਹ ਅੱਤਵਾਦੀ ਫਰਜ਼ੀ ਪਛਾਣ ਪੱਤਰ ਦੇ ਆਧਾਰ ਤੇ ਅਲੀ ਅਹਿਮਦ ਨੂਰੀ ਦੇ ਨਾਂ ਤੇ ਦਿੱਲੀ ਵਿੱਚ ਰਹਿ ਰਿਹਾ ਸੀ। ਗ੍ਰਿਫਤਾਰ ਅੱਤਵਾਦੀ ਦੇ ਸ਼ਥਾਨਿਕ ਨਿਵਾਸ ਸਥਾਨ ਯਮੁਨਾ ਘਾਟ ਤੋਂ ਇੱਕ ਏਕੇ-47, 60 ਕਾਰਤੂਸ, ਇੱਕ ਹੈੱਡ ਗ੍ਰਨੇਡ, 2 ਪਿਸਤੌਲ, 50 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸਤੋ ਇਲਾਵਾ ਇਸ ਅੱਤਵਾਦੀ ਦਾ ਨਕਲੀ ਪਾਸਪੋਰਟ ਤੁਰਕਮਾਨ ਗੇਂਟ ਤੋਂ ਬਰਾਮਦ ਹੋਇਆ ਹੈ। ਇਹ ਅੱਤਵਾਦੀ ਤਿਉਹਾਰਾ ਦੇ ਸ਼ੀਜ਼ਨ ਦੋਰਾਨ ਇੱਕ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ।

LEAVE A REPLY

Please enter your comment!
Please enter your name here