ਕੇਰਲਾ ਵਿੱਚ ਭਾਰੀ ਮੀਂਹ ਨਾਲ ਜ਼ਮੀਨ ਖਿਸਕਣ ਦੇ ਕਾਰਣ 21 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

ਕੇਰਲਾ( ਦ ਸਟੈਲਰ ਨਿਊਜ਼)। ਕੇਰਲਾ ਵਿੱਚ ਭਾਰੀ ਮੀਂਹ ਨੇ ਤਬਾਈ ਮਚਾਈ ਹੋਈ ਹੈ। ਹੜ੍ਹ ਵਿੱਚ ਮਰਨ ਵਾਲਿਆ ਦੀ ਗਿਣਤੀ ਦਾ ਅੰਕੜਾ 21 ਤੱਕ ਪਹੁੰਚ ਗਿਆ ਹੈ , ਜਿਸ ਦੋਰਾਨ ਲੋਕੀ ਘਰਾਂ ਤੋਂ ਬੇਘਰ ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਇਸ ਹੜ੍ਹ ਦੇ ਕਾਰਣ 100 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਿਸ ਕਰਕੇ ਕੇਰਲ ਸਰਕਾਰ ਨੇ ਭਾਰਤ ਸਰਕਾਰ ਤੋਂ ਹਵਾਈ ਫੌਜ਼ ਦੀ ਮੱਦਦ ਦੀ ਮੰਗ ਕੀਤੀ ਹੈ। ਇਸ ਅਪੀਲ ਤੇ ਨੌਸੈਨਾ ਦਫਤਰ ਨੇ ਟੀਮਾਂ ਤਿਆਰ ਕਰ ਲਈਆਂ ਹਨ।

Advertisements

ਇਸਤੋਂ ਇਲਾਵਾ ਹਵਾਈ ਆਵਾਜਾਈ ਲਈ ਅਨੁਕੂਲ ਮੌਸਮ ਹੋਣ ਤੇ ਹੈਲੀਕਾਪਟਰ ਵੀ ਤੈਨਾਤ ਕੀਤੇ ਗਏ ਹਨ। ਇਸ ਦੋਰਾਨ ਕੇਰਲ ਸਰਕਾਰ ਨੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸਾਰੇ ਅੱਡਿਆ ਅਤੇ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤੇ ਹਨ। ਇਲਤੋਂ ਇਲਾਵਾ ਪੁਲਿਸ ਵਿਭਾਗ ਅਤੇ ਬਚਾਅ ਟੀਮਾਂ ਦਾ ਬਚਾਅ ਕਾਰਜ ਲਗਾਤਾਰ ਜਾਰੀ ਹੈ। ਬਚਾਅ ਟੀਮ ਜਲਦ ਹੀ ਲਾਪਤਾ ਹੋਏ ਵਿਅਕਤੀਆਂ ਨੂੰ ਬਾਹਰ ਕੱਢਣ ਵਿੱਚ ਸਫਲ ਰਹੇਗੀ।

LEAVE A REPLY

Please enter your comment!
Please enter your name here