ਜਲੰਧਰ ਵਿੱਚ ਪੁਲਿਸ ਅਧਿਕਾਰੀ ਦੀ ਗੱਡੀ ਨੇ ਦੋ ਲੜ੍ਹਕੀਆਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਜਲੰਧਰ( ਦ ਸਟੈਲਰ ਨਿਊਜ਼)। ਜਲੰਧਰ ਦੇ ਪਰਾਗਪੁਰ ਜੀ.ਟੀ ਰੋਡ ਤੇ ਭਿਆਨਕ ਹਾਦਸਾ ਵਾਪਰਨ ਕਾਰਣ ਇੱਕ ਲੜ੍ਹਕੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ , ਇਹ ਹਾਦਸਾ ਦੋ ਲੜਕੀਆਂ ਦੁਆਰਾ ਸੜ੍ਹਕ ਪਾਰ ਕਰਦੇ ਹੋਏ ਵਾਪਰਿਆ। ਇਹ ਦੋਵੇ ਲੜਕੀਆਂ ਮਮਤਾ ਅਤੇ ਨਵਜੋਤ ਕੋਰ ਜੋ ਕਿ ਪੈਦਲ ਪਰਾਗਪੁਰ ਜੀ.ਟੀ ਰੋਡ ਤੇ ਸਥਿਤ ਹੁੰਡਈ ਦੇ ਸ਼ੋਅ ਰੂਪ ਵਿੱਚ ਕੰਮ ਕਰਨ ਲਈ ਜਾ ਰਹੀਆਂ ਸਨ ਤਾਂ ਅਚਾਨਕ ਹੀ ਇਨਾਂ ਨੂੰ ਬਿਰਜਾ ਕਾਰ ਨੇ ਟੱਕਰ ਮਾਰ ਦਿੱਤੀ। ਇਸ ਗੱਡੀ ਨੂੰ ਪੁਲਿਸ ਅਧਿਕਾਰੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚਲਾ ਰਿਹਾ ਸੀ। ਜੋ ਕਿ ਹਰੀਕੇ-ਪਤਨ ਤਰਨਤਾਰਨ ਵਿਖੇ ਪੁਲਿਸ ਅਧਿਕਾਰੀ ਤੇ ਤਾਇਨਾਤ ਹੈ।

Advertisements

ਇਸ ਹਾਦਸੇ ਵਿੱਚ ਇੱਕ ਲੜਕੀ ਨਵਜੋਤ ਕੋਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰੀ ਲੜਕੀ ਮਮਤਾ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸਦਾ ਇਲਾਜ ਸਥਾਨਿਕ ਹਸਪਤਾਲ ਵਿੱਚ ਚੱਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਲੜਕੀਆਂ ਪਿੰਡ ਧੰਨੋਵਾਲੀ ਦੀਆਂ ਰਹਿਣ ਵਾਲੀਆਂ ਸਨ। ਮੌਕੇ ਤੇ ਥਾਣਾ ਸਥਾਨਿਕ ਪੁਲਿਸ ਨੇ ਇਸ ਹਾਦਸੇ ਦਾ ਜ਼ਾਇਜਾ ਲਿਆ। ਇਸ ਹਾਦਸੇ ਤੋਂ ਬਾਅਦ ਨਵਜੋਤ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਾਈਵੇਅ ਤੇ ਧਰਨਾ ਲਗਾ ਕੇ ਰੌਸ਼ ਪ੍ਰਦਰਸ਼ਨ ਕੀਤਾ ਗਿਆ। ਸਥਾਨਿਕ ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਬਣਦੀ ਕਾਰਵਾਈ ਖਿਲਾਫ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here