ਦੋਰਾਹਾ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਸਕੂਲ ਵਿਦਿਆਰਥੀ ਦੀ ਮੌਤ, ਦੋ ਜ਼ਖਮੀ

ਦੋਰਾਹਾ(ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਦੋਰਾਹਾ ਨੇੜੇ ਅੱਜ ਸਵੇਰੇ ਸੜ੍ਹਕ ਹਾਦਸੇ ਦੋਰਾਨ ਘਰੋਂ ਜਾ ਰਹੇ ਦਸਵੀਂ ਜਮਾਤ ਦੇ ਵਦਿਆਰਥੀਆਂ ਨੂੰ ਇੱਕ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਣ ਇੱਕ ਵਿਦਿਆਰਥੀ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਮਿ੍ਰਤਕ ਵਿਦਿਆਰਥੀ ਦੀ ਪਛਾਣ ਤਰਨਪ੍ਰੀਤ ਸਿੰਘ ਉਮਰ 15 ਸਾਲ ਪੁੱਤਰ ਦਲਵਿੰਦਰ ਸਿੰਘ ਵਾਸੀ ਦੋਬੁਰਜੀ ਥਾਣਾ ਦੋਰਾਹਾ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਤਰਨਪ੍ਰੀਤ ਆਪਣੇ ਸਾਥੀਆਂ ਨਾਲ ਲਾਗਲੇ ਪਿੰਡ ਬਿਲਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਲਈ ਜਾ ਰਿਹਾ ਸੀ।

Advertisements

ਇਸ ਦੋਰਾਨ ਰਾਸਤੇ ਵਿੱਚ ਤਰਨਪ੍ਰੀਤ ਰਾਸਤੇ ਵਿੱਚ ਆਪਣੇ ਸਾਥੀਆਂ ਨਾਲ ਮੋਟਰਸਾਈਰਲ ਤੇ ਸਵਾਰ ਹੋ ਗਿਆ। ਜਿਸ ਦੋਰਾਨ ਲੁਧਿਆਣਾ- ਚੰਡੀਗੜ੍ਹ ਦੱਖਣੀ ਬਾਈਪਾਸ ਤੇ ਪੈਂਦੇ ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਤੇ ਪਹੁਚੇ ਤਾਂ ਅਚਾਨਿਕ ਹੀ ਬਿਲਾਸਪੁਰ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਪ੍ਰਾਈਵੇਟ ਫੈਕਟਰੀ ਦੀ ਵੈਨ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੋਰਾਨ ਹਾਦਸੇ ਵਿੱਚ ਤਰਨਪ੍ਰੀਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੇ ਦੂਸਰੇ ਸਾਥੀ ਦੂਸਰੇ ਪਾਸੇ ਡਿੱਗਣ ਕਾਰਣ ਬੱਚ ਗਏ। ਇਸ ਹਾਦਸੇ ਤੋਂ ਬਾਅਦ ਵੇੈਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਗਿ੍ਰਫਤਾਰ ਕਰਨ ਵਿੱਚ ਲਗਾਤਾਰ ਜਾਂਚ ਪੜਤਾਂਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here