ਜ਼ਿਲਾ ਹੁਸ਼ਿਆਰਪੁਰ ਵਿੱਚ ਡੇਂਗੂ ਦਾ ਪ੍ਰਕੋਪ, 1218 ਤੱਕ ਪਹੁੰਚੀ ਮਰੀਜ਼ਾ ਦੀ ਗਿਣਤੀ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਹੁਸ਼ਿਆਰਪੁਰ ਜ਼ਿਲੇ ਵਿੱਚ ਸ਼ੁੱਕਰਵਾਰ ਡੇਂਗੂ ਦੇ 14 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਜਿਸਦੇ ਨਾਲ ਸ਼ਹਿਰ ਵਿੱਚ ਡੇਂਗੂ ਮਰੀਜ਼ਾ ਦੀ ਕੁੱਲ ਗਿਣਤੀ 1218 ਹੋ ਗਈ ਹੈ। ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਹਸਪਤਾਲ ਵਿੱਚ 5 ਡੇਗੂ ਮਰੀਜ਼ਾ ਦਾ ਜੇਰੇ ਇਲਾਜ ਚੱਲ ਰਿਹਾ ਹੈ।

Advertisements

ਇਸਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਗੂ ਤੋਂ ਇਲਾਵਾ 3 ਨਵੇਂ ਕੋਰੋਨਾਂ ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ, ਜਿਸਦੇ ਕਾਰਣ ਸ਼ਹਿਰ ਵਿੱਚ ਕੋਰੋਨਾਂ ਮਰੀਜ਼ਾ ਦੀ ਕੁੱਲ ਗਿਣਤੀ 30,811 ਹੋ ਗਈ ਹੈ। ਜ਼ਿਲੇ ਵਿੱਚ ਹੁਣ ਤੱਕ 20,813 ਮਰੀਜ਼ ਰਿਕਵਰ ਹੋ ਗਏ ਹਨ।

LEAVE A REPLY

Please enter your comment!
Please enter your name here