ਜ਼ਿਲ੍ਹੇ ਦੇ 8329 ਲਾਭਪਾਤਰੀ ਖਪਤਕਾਰ ਪਰਿਵਾਰਾਂ ਦੇ 758.9 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਕੀਤੇ ਮੁਆਫ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ 2 ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਿਲ੍ਹੇ ਦੇ 21 ਅਕਤੂਬਰ 2021 ਤੱਕ 8329 ਲਾਭਪਾਤਰੀ ਖਪਤਕਾਰ ਪਰਿਵਾਰਾਂ ਦੇ 758.9 ਲੱਖ ਰੁਪਏ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਨੇ ਦੱਸਿਆ ਕਿ ਬਿੱਲ ਨਾ ਭਰਨ ਕਰਕੇ ਕੱਟੇ ਗਏ ਕੁਨੈਕਸ਼ਨਾਂ ਨੂੰ ਬਿਨਾਂ ਕਿਸੇ ਫੀਸ਼ ਦੇ ਬਹਾਲ ਕਰਨ ਲਈ ਪੀਐੱਸਪੀਸੀਐੱਲ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ, ਫਿਰੋਜ਼਼ਸ਼ਾਹ, ਸੇਰਖਾ ਅਤੇ ਮੁੱਦਕੀ ਖੇਤਰ ਦੇ 1089 ਲਾਭਪਾਤਰੀ ਖਪਤਕਾਰਾਂ ਦੇ 92.45 ਲੱਖ ਰੁਪਏ ਦੇ ਬਿੱਲ ਮੁਆਫ ਕੀਤੇ ਗਏ ਹਨ। ਇਸੇ ਤਰ੍ਹਾਂ ਮਮਦੋਟ, ਝੋਕ ਹਰੀਹਰ, ਝੋਕ ਟਹਿਲ ਸਿੰਘ ਖੇਤਰ ਦੇ 2790 ਲਾਭਪਾਤਰੀ ਖਪਤਕਾਰਾਂ ਦੇ 240.19 ਲੱਖ ਰੁਪਏ ਦੇ ਬਿਜਲੀ ਬਿੱਲ ਅਤੇ ਸ਼ਹਿਰ ਜਲਾਲਾਬਾਦ, ਸਹਿਰ ਗੁਰੂਹਰਸਹਾਏ ਅਤੇ ਘੁਬਾਇਆ ਖੇਤਰ ਦੇ 4021 ਲਾਭਪਾਤਰੀ ਪਰਿਵਾਰਾਂ ਦੇ 323.39 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਅਤੇ ਮਖੂ, ਮੱਲਾਂਵਾਲਾ, ਤਲਵੰਡੀ ਭਾਈ ਤੇ ਜ਼ੀਰਾ ਖੇਤਰ ਦੇ 429 ਲਾਭਪਾਤਰੀ ਖਪਤਕਾਰ ਪਰਿਵਾਰਾਂ ਦੇ 102.87 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 21 ਅਕਤੂਬਰ 2021 ਤੱਕ 8 ਹਜ਼ਾਰ 329 ਲਾਭਪਾਤਰੀ ਖਪਤਕਾਰਾਂ ਦੇ 758.9 ਲੱਖ ਰੁਪਏ ਦੇ ਬਿਜਲੀ ਬਿੱਲ ਮੁਆਫ ਕੀਤੇ ਗਏ ਹਨ।

ਪੀਐੱਸਪੀਸੀਐੱਲ ਵਿਭਾਗ ਫਿਰੋਜ਼ਪੁਰ ਦੇ ਡਿਪਟੀ ਚੀਫ ਇੰਜੀ. ਦਮਨਜੀਤ ਸਿੰਘ ਤੂਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾ ਦੇ ਤਹਿਤ ਹੁਣ ਤੱਕ ਉਕਤ ਲਾਭਪਾਤਰੀ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾ ਚੁੱਕੇ ਹਨ ਅਤੇ ਇਸ ਸਬੰਧੀ ਕੰਮ ਰੋਜ਼ਾਨਾ ਪੱਧਰ ਤੇ ਚੱਲ ਰਿਹਾ ਹੈ ਤੇ ਬਾਕੀ ਰਹਿੰਦੇ ਯੋਗ ਲਾਭਪਾਤਰੀ ਖਪਤਕਾਰਾਂ ਦੇ ਬਿੱਲ ਵੀ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਿੱਲ ਨਾ ਭਰਨ ਕਰਕੇ ਕੱਟੇ ਗਏ ਕੁਨੈਕਸ਼ਨਾਂ ਦੇ ਬਿਨਾਂ ਕਿਸੇ ਫੀਸ਼ ਦੇ ਮੀਟਰ ਵੀ ਬਹਾਲ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here