ਐੱਸ.ਐੱਸ. ਨੇ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਵਿੱਚ ਕੀਤੇ ਸੁਰੱਖਿਆਂ ਪ੍ਰਬੰਧ ਹੋਰ ਮਜ਼ਬੂਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸੀਨੀਆਰ ਕਪਤਾਨ ਪੁਲਿਸ ਫਿਰੋਜ਼ਪੁਰ ਹਰਮਨਦੀਪ ਸਿੰਘ ਹੰਸ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅਤੇ ਖੁਫੀਆ ਏਜੰਸੀਆ ਤੋਂ ਪ੍ਰਾਪਤ ਇਤਲਾਹਾ ਅਨੁਸਾਰ ਅੱਤਵਾਦੀ ਸੰਗਠਨਾਂ ਅਤੇ ਇਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਪੰਜਾਬ ਵਿੱਚ ਸਰਗਮ ਹਨ ਜੋ ਪੰਜਾਬ ਦੇ ਸ਼ਾਂਤ ਮਹੋਲ ਨੂੰ ਖਰਾਬ ਕਰ ਸਕਦੇ ਹਨ ਤੇ ਕੋਈ ਸ਼ਰਾਰਤੀ ਅਨਸਰ ਮਾੜੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਦਾ ਏਰੀਆ ਇੰਡੋ-ਪਾਕ ਬਾਰਡਰ ਏਰੀਆ ਵਿੱਚ ਸਥਿਤ ਹੋਣ ਕਰਕੇ, ਇਹ ਖਤਰਾ ਹੋਰ ਵੀ ਗੰਭੀਰ ਹੋ ਸਕਦਾ ਹੈ। ਜਿਸ ਕਰਕੇ ਇਨ੍ਹਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲਾ ਫਿਰੋਜਪੁਰ ਵਿੱਚ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਇਸ ਅਵਸਰ ਤੇ ਸ਼ਹਿਰਾ, ਕਸਬਿਆਂ ਦੇ ਬਜ਼ਾਰਾ ਵਿੱਚ ਭਾਰੀ ਇੱਕਠ ਹੋਣ ਦੀ ਸੰਭਾਵਨਾ ਹੈ।

Advertisements

ਇਸ ਲਈ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਕਾਬੂ ਵਿੱਚ ਰੱਖਣ ਲਈ ਸਮੂਹ ਮੁੱਖ ਅਫਸਰਾਨ, ਹਲਕਾ ਅਫਸਰਾਨ ਅਤੇ ਸਮੂਹ ਜੀਓਜ਼ ਆਪਣੇ-ਆਪਣੇ ਇਲਾਕੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਸਟੇਡੀਅਮ, ਪਾਰਕ, ਸ਼ਹਿਰਾਂ ਦੇ ਭੀੜੇ ਬਜ਼ਾਰ, ਮੋਲਜ, ਮੰਦਰ, ਗੁਰਦੁਆਰੇ ਜਾਂ ਕਿਸੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮ ਵਾਲੀ ਥਾਂ ਤੇ ਸੁਰੱਖਿਆ ਪ੍ਰਬੰਧ ਕਰਕੇ, ਸਪੈਸ਼ਲ ਨਾਕਾ ਬੰਦੀ ਗਸ਼ਤਾ ਅਤੇ ਪੀ.ਸੀ.ਆਰ ਰਾਹੀਂ ਨਿਗਰਾਨੀ ਕਰਕੇ ਬਰੀਕੀ ਨਾਲ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲਵਾਰਸ ਵਸਤੂਆ, ਸ਼ੱਕੀ ਸਮੱਗਰੀ ਖਾਸ ਕਰਕੇ ਸੰਭਾਵਿਤ ਧਮਾਕਾਖੇਜ਼ ਚੀਜ਼ਾਂ/ਬੰਬ ਵਗੈਰਾ ਅਤੇ ਲਵਾਰਸ ਵਸਤੂਆਂ ਟੀਫਨ, ਵਹੀਕਲ ਬੈਗ ਵਗੈਰਾ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ ਹੋਰ ਸੈਸਟਿਵ ਥਾਂਵਾਂ ਤੇ ਐਟੀਸਾਬੋਟੇਜ਼ ਚੈਕਿੰਗ ਅਤੇ ਡੋਗ ਸੁਕਾਡ ਟੀਮਾਂ ਰਾਹੀ ਵੀ ਚੈਕਿੰਗ ਕਰਵਾਈ ਜਾ ਰਹੀ ਹੈ। ਟ੍ਰੈਫਿਕ ਪਾਰਕਿੰਗ ਪ੍ਰਬੰਧ ਅਤੇ ਲੋੜ ਪੈਣ ਤੇ ਟ੍ਰੈਫਿਕ ਨੂੰ ਡਾਇਵਰਟ ਕਰਕੇ ਰੱਖਣ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤਾ ਜਾ ਸਕੇ।

LEAVE A REPLY

Please enter your comment!
Please enter your name here