ਨੀਰਜ ਕੁਮਾਰ ਬਣੇ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੇ ਪੰਜਾਬ ਉਪ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ । 15 ਅਗਸਤ 2022 ਨੂੰ ਇਕ ਮੀਟਿੰਗ ਚੈਅਰਮੈਨ ਸ਼ਤੀਸ਼ ਗੋਰੀਆਂ ਦੀ ਪ੍ਰਧਾਨਗੀ ਹੇਠ ਨਿਉ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਐਂਟੀ ਕਰੱਪਸ਼ਨ ਦੀ ਸਾਰੀ ਕਾਰਜਕਰਨੀ ਨੇ ਹਿਸਾ ਲਿਆ। ਜਿਸ ਵਿੱਚ ਐਂਟੀ ਕਰੱਪਸ਼ਨ ਕ੍ਰਾਂਤੀ ਦਲ ਦੇ ਚੇਅਰਮੈਨ ਸਤੀਸ਼ ਗੋਰੀਆਂ ਨੇ ਨੀਰਜ ਕੁਮਾਰ ਨੂੰ ਐਂਟੀ ਕਰੱਪਸ਼ਨ ਦਾ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਨੀਰਜ ਕੁਮਾਰ ਇਸ ਤੋਂ ਪਹਿਲਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਵਿਚ ਉਪ ਸਗੰਠਨ ਮੰਤਰੀ ਪੰਜਾਬ ਸਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਪੰਜਾਬ ਵਿੱਚ ਕੂਝ ਐਸੈ ਲੋਕਾਂ ਦਾ ਸ਼ਾਮਲ ਹੋਣਾ ਗਵਾਰਾਂ ਨਹੀਂ ਜੋ ਹਿੰਦੁ ਧਰਮ ਦੇ ਅਤੇ ਬਾਲਾ ਸਾਹਿਬ ਠਾਕਰੇ ਦੀਆਂ ਨੀਤੀਆਂ ਨੂੰ ਦਰਕਿਨਾਰ ਕਰਕੇ ਅਪਨੀਆਂ ਮਨਮਰਜ਼ੀਆਂ ਕਰਨ ਜਿਸ ਨਾਲ ਹਿੰਦੂ ਧਰਮ ਅਤੇ ਸ਼ਿਵ ਸੈਨਾ ਪਾਰਟੀ ਦਾ ਲੋਕਾਂ ਵਿਚ ਗ਼ਲਤ ਸੰਦੇਸ਼ ਜਾਂਦਾ ਸੀ।

Advertisements

ਇਸੇ ਕਰਕੇ ਪੰਜਾਬ ਵਿੱਚ ਕਈ ਸੀਨੀਅਰ  ਨੇਤਾਵਾਂ ਨੇ ਜਾਂ ਤਾਂ ਪਾਰਟੀ ਛੱਡ ਦਿੱਤੀ ਜਾ ਅਪਨੀ ਵੱਖ ਸ਼ਿਵ ਸੈਨਾ ਪਾਰਟੀ ਬਨਾ ਲਈ।ਨੀਰਜ ਕੁਮਾਰ ਦੇ ਪਿਤਾ ਜੋ ਪੰਜਾਬ ਪੁਲਿਸ ਵਿਚੋ ਇਕ ਇਮਾਨਦਾਰ ਅਫਸਰ ਪਦ ਤੋਂ ਰਿਟਾਇਰ ਹੋਏ ਹਨ ਜੋ ਕੁਰਪਸ਼ਨ ਦੇ ਸਖਤ ਖਿਲਾਫ਼ ਰਹੇ ਹਨ ਜਿਨ੍ਹਾਂ ਦੇ ਸਿਧਾਂਤਾ ਤੇ ਚਲਦੇ ਹੋਏ ਨੀਰਜ ਕੁਮਾਰ ਨੇ ਐਂਟੀ ਕੁਰੱਪਸ਼ਨ ਕ੍ਰਾਂਤੀ ਦਲ ਨਾਲ ਜੁੜ ਕੇ ਪੰਜਾਬ ਵਿੱਚੋ ਕੁਰਪਸ਼ਨ ਵਰਗੇ ਕੈਂਸਰ ਨੂੰ ਖਤਮ ਕਰਨ ਲਈ ਇਹ ਪਾਰਟੀ ਜੁਆਇੰਨ ਕੀਤੀ ਹੈ। ਨੀਰਜ ਕੁਮਾਰ ਨੇ ਸਤੀਸ਼ ਗੋਰੀਆਂ ਜੀ ਦਾ ਧਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਜੁਮੈਵਾਰੀ ਉਨ੍ਹਾਂ ਨੇ ਸੋਪੀ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਜਾਵੇਗੀ।

LEAVE A REPLY

Please enter your comment!
Please enter your name here