ਫਿਰੋਜ਼ਪੁਰ ਵੱਲੋ ਸਿਹਤ ਵਿਭਾਗ ਡੇਂਗੂ ਸਬੰਧੀ ਸਰਵੇਲੈਂਸ ਲਗਾਤਾਰ ਜਾਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵਲੋ  ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ  ਹੇਠ ਵੱਖ-ਵੱਖ ਸਿਹਤ ਗਤੀ ਵਿਧੀਆਂ ਜਾਰੀ ਹਨ। ਇਸ ਸਿਲਿਸਲੇ ਵਿਚ ਵਿਭਾਗ ਵੱਲੋ ਡੇਂਗੂ ਸੀਜਨ ਦੇ ਮੱਦੇਨਜ਼ਰ ਸਰਵੇਲੈਂਸ ਲਗਾਤਾਰ ਜਾਰੀ ਹੈ। ਇਸ ਸੰਬੰਧੀ ਇਹ ਜਾਣਕਾਰੀ ਜਿਲਾ ਐਪਡੀਮੋਲਜਿਸਟ ਡਾ:ਰਾਕੇਸ਼ਪਾਲ ਨੇ ਦਿੰਦਿਆਂ ਕਿਹਾ, ਐਂਟਮਾਲੋਜਿਸਟ ਦੀਪਇੰਦਰ ਸਿੰਘ ਅਤੇ ਵੱਖ ਵੱਖ ਐਮ.ਪੀ.ਐਚ.ਡਬਲਯੂਜ਼ ਤੇ ਆਧਾਰਿਤ ਟੀਮ ਵੱਲੋਂ ਹਾਊਸਿੰਗ ਬੋਰਡ ਖੇਤਰ ਅਤੇ ਟੈਂਕਾਂ ਵਾਲੀ ਬਸਤੀ ਖੇਤਰ ਕੀਤੇ ਸਰਵੇਲੈਂਸ ਦੌਰੇ ਮੌਕੇ ਲਾਰਵਾ ਚੈਕਿੰਗ ਤੋਂ ਇਲਾਵਾ ਖੇਤਰ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਵਾਂ ਬਾਰੇ ਵੀ ਜਾਗਰੂਕ ਕੀਤਾ।ਦਫਤਰ ਸਿਵਲ ਸਰਜਨ ਵਿਖੇ ਡੇਂਗੂ ਕੰਟਰੋਲ ਸਬੰਧੀ ਚਰਚਾ ਕਰਦਿਆਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਕਿਹਾ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

Advertisements

ਇਹ ਇੱਕ ਵਾਇਰਲ ਬੀਮਾਰੀ ਹੈ, ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ, ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ ਆਦਿ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਉਹਨਾਂ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣਾ ਚਾਹੀਦਾ ਹੈ।ਘਰਾਂ ਅੰਦਰ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ। ਇਸੇ ਲਈ ਸਿਹਤ ਵਿਭਾਗ ਵੱਲੋਂ ਫਰਾਈਡੇ ਡ੍ਰਾਈ ਡੇ ਦਾ ਨਾਰਾ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ  ਛੱਤਾਂ ਆਦਿ  ਤੇ ਪਏ ਕਬਾੜ ਸਾਮਾਨ, ਟਾਇਰ  ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।  ਡਾ: ਅਰੋੜਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ੳਪਲੱਬਧ ਹਨ।

LEAVE A REPLY

Please enter your comment!
Please enter your name here