ਸ਼ਹਿਰ ਦੇ ਚੌਂਹਮੁੱਖੀ ਵਿਕਾਸ ਦੀ ਰਫਤਾਰ ਹੋਈ ਤੇਜ਼: ਮੇਅਰ ਸੁਰਿੰਦਰ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਦੇ ਚੌਂਹਮੁੱਖੀ ਵਿਕਾਸ ਲਈ ਇਸ ਦੀ ਰਫਤਾਰ ਤੇਜ਼ ਕਰਦੇ ਹੋਏ ਲਗਾਤਾਰ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾ ਕਰਕੇ ਯੋਗ ਫਰਮਾ ਨੂੰ ਵਰਕ ਆਰਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਮਿੱਥੇ ਸਮੇਂ ਅੰਦਰ ਕੰਮਾਂ ਦਾ ਨਿਪਟਾਰਾ ਕਰਨ ਲਈ ਪਾਬੰਧ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ 27.10.2021 ਵਿੱਤ ਤੇ ਠੇਕਾ ਕਮੇਟੀ ਦੀ ਇਕੱਤਰਤਾ ਕਰਵਾਈ ਗਈ ਜਿਸ ਦੌਰਾਨ ਵਿਕਾਸ ਕੰਮਾਂ ਨਾਲ ਸਬੰਧਤ 45 ਆਈਟਮਾਂ ਪਾਸ ਕੀਤੀਆ ਗਈਆ ਜਿਨਾ ਦੀ ਕੁੱਲ ਲਾਗਤ 5.49 ਕਰੋੜ ਬਣਦੀ ਹੈ। ਅਤੇ ਯੋਗ ਫਰਮਾਂ/ਠੇਕੇਦਾਰਾ/ਵਿਅਕਤੀਆਂ ਨੂੰ ਵਿਕਾਸ ਦੇ ਸ਼ੁਰੂ ਕਰਨ ਲਈ ਵਰਕ ਆਰਡਰ ਜਾਰੀ ਕੀਤੇ ਗਏ।
ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਉਣ ਲਈ ਵਾਰਡ ਵਾਈਜ ਕੰਮ ਅਲਾਟ ਕੀਤੇ ਜਾਣੇ ਲਗਾਤਾਰ ਜਾਰੀ ਹਨ ਇੱਕ ਵਾਰ ਫਿਰ ਮਿਤੀ 01.11.2021 ਨੂੰ ਵਿਕਾਸ ਦੇ ਕੰਮਾਂ ਨੂੰ ਪਾਸ ਕਰਨ ਲਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ ਜਿਸ ਦੌਰਾਨ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਅਤੇ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਆਈ.ਏ.ਐਸ ਦੀ ਯੋਗ ਅਗਵਾਈ ਹੇਠ ਰਜਿੰਦਰ ਚੋਪੜਾ ਨਿਗਰਾਨ ਇੰਜੀਨੀਅਰ, ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ, ਡਿਪਟੀ ਮੇਅਰ ਨਗਰ ਨਿਗਮ, ਬਲਵਿੰਦਰ ਕੁਮਾਰ ਕੌਂਸਲਰ —ਕਮ— ਮੈਂਬਰ, ਕੁਲਵਿੰਦਰਕੌਰ ਮੈਂਬਰ, ਨਰੇਸ਼ ਬੱਤਾ, ਨਿਗਮ ਇੰਜੀਨੀਅਰ,ਕੁਲਦੀਪਸਿੰਘ, ਨਿਗਮ ਇੰਜੀਨੀਅਰ, ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ ਹਾਜਰ ਹੋਏ ਜਿਨਾਂ ਵਲੋਂ ਵਿਸਤ੍ਰਿਤ ਤੌਰ ਤੇ ਵਿਕਾਸ ਦੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਕਾਸ ਦੇ ਕੰਮਾਂ ਸਬੰਧੀ 82 ਆਈਟਮਾਂ ਪਾਸ ਕੀਤੀਆ ਗਈਆ ਜਿਨਾ ਦੀ ਕੁੱਲ ਲਾਗਤ 5.69 ਕਰੋੜ ਬਣਦੀ ਹੈ। ਇਹ ਸਾਰੇ ਵਿਕਾਸ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।

Advertisements

LEAVE A REPLY

Please enter your comment!
Please enter your name here