ਜਿਲੇ ਵਿੱਚ ਡੇਗੂ ਦੇ 29 ਨਵੇ ਪਾਜੇਟਿਵ ਮਰੀਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਜਿਲੇ ਵਿੱਚ ਡੇਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਪਰਮਿੰਦਰ ਕੌਰ  ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4611  ਸੈਪਲ ਲਏ ਹਨ ।   ਅੱਜ ਡੇਗੂ ਦੇ 78 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 29 ਨਵੇ ਪਾਜੇਟਿਵ   ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1562 ਹੋ ਗਈ ਹੋਈ ਹੈ । ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਗੂ ਮਰੀਜਾਂ ਦੇ ਇਲਾਜ ਅਤੇ ਜਾਂਚ ਲਈ ਸਾਰੇ ਸਹੂਲਤਾਂ ਮੌਜੂਦ ਹਨ । ਡੇਗੂ ਤੇ ਬਚਾਅ ਲਈ ਦਿਨ ਸਮੇ ਪੂਰੇ ਸਰੀਰ ਢੱਕਣ ਲਈ ਕਪੜੇ ਪਹਿਨੇ ਜਾਣ ਅਤੇ ਆਪਣੇ  ਘਰਾਂ ਦੇ ਆਸ ਪਾਸ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ । ਹਫਤੇ ਦੇ ਇਕ ਦਿਨ ਨੂੰ ਨਿਸ਼ਚਿਤ ਕਰਕੇ ਗਮਲਿਆਂ , ਘਰ ਦੀਆ ਛੱਤਾਂ ਤੇ ਪਏ ਸਮਾਨ ਅਤੇ ਕੂਲਰਾਂ ਆਦਿ ਦੇ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਡੇਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਹੋਣ ਤੇ ਰੋਕਿਆ ਜਾ ਸਕੇ । ਬੁਖਾਰ ਹੋਣ ਦੀ ਸੂਰਤ ਵਿੱਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾਵੇ ।

Advertisements

ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ  ਉਹਨਾਂ ਦੱਸਿਆ ਕਿ  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2025 ਨਵੇ ਸੈਪਲ ਲੈਣ  ਨਾਲ ਅਤੇ 2079 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 01  ਨਵਾਂ ਪਾਜੇਟਿਵ ਕੇਸ  ਹੈ ।  ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28748  ਹੈ  ਅਤੇ ਬਾਹਰਲੇ ਜਿਲਿਆ  ਤੋ 2079 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30827 ਹੋ ਗਏ ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 918537 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 890021 ਸੈਪਲ  ਨੈਗਟਿਵ ਹਨ ।  ਜਦ ਕਿ 1575 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,  ਤੇ ਹੁਣ ਤੱਕ ਮੌਤਾਂ ਦੀ ਗਿਣਤੀ 986 ਹੈ । ਐਕਟਿਵ ਕੇਸਾ ਦੀ ਗਿਣਤੀ  18 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29828 ਹੈ । 

LEAVE A REPLY

Please enter your comment!
Please enter your name here