ਮਨਿਸਟੀਰੀਅਲ ਮੁਲਾਜਮ ਗਏ ਸਮੂਹਿਕ ਛੁੱਟੀ ‘ਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਪੰਜਾਬ ਭਰ ਦੇ ਕਰਮਚਾਰੀਆਂ ਮਿਤੀ 01.11.2021 ਤੋਂ 03.11.2021 ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ ਤੇ ਹਨ।  ਹੜਤਾਲ ਵਿੱਚ ਭਾਗ ਲੈਣ ਵਾਲੇ ਮੁੱਖ ਦਫਤਰਾਂ ਵਿੱਚ ਡੀ ਸੀ ਦਫਤਰ, ਪੀ ਡਬਲਯੂ ਡੀ ਦਫਤਰ, ਐਕਸਾਈਜ਼ ਵਿਭਾਗ, ਖੇਤੀਬਾੜੀ ਵਿਭਾਗ, ਸਿੱਖਿਆ ਵਿਭਾਗ, ਫੂਡ ਸਪਲਾਈ ਵਿਭਾਗ, ਇਰੀਗੇਸ਼ਨ ਵਿਭਾਗ, ਸਿਹਤ ਵਿਭਾਗ, ਰੋਜ਼ਗਾਰ ਦਫਤਰ, ਰੋਡਵੇਜ਼ ਵਿਭਾਗ, ਆਈ.ਟੀ.ਆਈ ਪੋਲੀਟੈਕਨਿਕ,ਇੰਨਡਸਟਰੀਅਲ ਵਿਭਾਗ ਆਦਿ ਸਾਰੇ ਵਿਭਾਗ ਸ਼ਾਮਿਲ ਹਨ। ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਜੀਤ ਕੁਮਾਰ ਜੀ ਦੀ ਅਗਵਾਈ ਵਿੱਚ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ ਜਿਸ ਅਨੁਸਾਰ ਸਾਰੇ  ਦਫਤਰ ਬੰਦ ਪਾਏ ਗਏ। ਕੋਈ ਵੀ ਕਰਮਚਾਰੀ ਕੰਮ ਕਰਦਾ ਨਹੀਂ ਪਾਇਆ ਗਿਆ । ਰਿਪੋਰਟ ਬੜੀ ਸੰਤੋਸ਼ਜਨਕ ਰਹੀ । ਸਾਰੇ ਕਰਮਚਾਰੀ ਵਧਾਈ ਦੇ ਪਾਤਰ ਹਨ। 

Advertisements

ਜਿਲਾ ਪ੍ਰਧਾਨ ਸ੍ਰੀ ਮੋਦਗਿਲ ਵੱਲੋਂ ਕਿਹਾ ਗਿਆ ਕਿ ਟੀਮ ਬਣਾ ਦਿੱਤੀ ਗਈ ਹੈ ਅਤੇ ਸ੍ਰੀ ਸੁਰਜੀਤ ਕੁਮਾਰ ਜੀ ਦੀ  ਅਗਵਾਈ ਵਿੱਚ ਵੱਖ-ਵੱਖ ਟੀਂਮਾਂ ਚੈਕਿੰਗ ਕਰ ਰਹੀਆਂ ਹਨ। ਹੜਤਾਲ  ਬੜੀ ਤਸੱਲੀ ਬਖਸ਼ ਚਲ ਰਹੀ ਹੈ। ਉਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਮੰਨਣ ਤੋਂ ਵੀ ਭੱਜ ਰਹੀ ਹੈ ਜਦ ਕਿ ਟੇਬਲ ਟਾਕ ਦੌਰਾਨ ਜਿੰਨਾਂ ਮੰਗਾਂ ਤੇ ਸਰਕਾਰ ਦੀ ਸਹਿਮਤੀ ਬਣੀ ਸੀ, ਉਸ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨਾ, 2004 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ, ਸੈਂਟਰ ਪੈਟਰਨ ਤੇ ਭਰਤੀ ਹੋਏ ਮੁਲਾਜਮਾਂ ਨੂੰ ਪੂਰਾ ਸਕੇਲ ਦੇਣਾ ਅਤੇ 01.01.2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਨੂੰ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਲਾਭ ਦੇਣਾ, 23 ਦਸੰਬਰ 2011 ਤੋਂ ਬਾਦ ਭਰਤੀ ਹੋਏ ਮਨਿਸਟੀਰੀਅਲ ਮੁਲਾਜਮਾਂ ਦੇ ਟਾਈਪ ਟੈਸਟ ਦੀ ਥਾ 120 ਘੰਟੇ ਦੀ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, ਵੱਖ-ਵੱਖ ਵਿਭਾਗਾਂ ਵਿੱਚ ਸੁਪਰਡੰਟ, ਸੀਨੀਅਰ ਸਹਾਇਕ, ਅਮਲਾ ਅਫਸਰ ਅਤੇ ਪ੍ਰਬੰਧ ਅਫਸਰ ਦੀਆਂ ਪੋਸਟਾਂ ਪ੍ਰਮੋਸ਼ਨ ਰਾਹੀਂ ਭਰਨਾ ਅਤੇ 50 -50% ਗ੍ਰੇਡ ਨੂੰ ਲਾਗੂ ਕਰਨਾ, ਡਿਵੈਲਪਮੈਂਟ ਟੈਕਸ ਬੰਦ ਕਰਨਾ ਆਦਿ  ਸ਼ਾਮਿਲ ਹੈ। । ਇਸ ਜਿਲ੍ਹੇ ਵਿੱਚ ਸੂਬਾ ਕਮੇਟੀ ਦੇ ਮੁਕੰਮਲ ਐਕਸਨ ਨੂੰ ਕਾਮਯਾਬ ਕੀਤਾ ਜਾਵੇਗਾ। 03 ਨਵੰਬਰ 2021 ਤੱਕ ਸਾਰੇ ਮੁਲਾਜਮ ਸਮੂਹਿਕ ਛੁੱਟੀ ਤੇ ਰਹਿਣਗੇ। ਛੁੱਟੀ ਦੌਰਾਨ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ।

LEAVE A REPLY

Please enter your comment!
Please enter your name here