ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ -119 ਨੇ ਜਰੂਰਤਮੰਦ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਅਤੇ ਜੂਸ ਵੰਡਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ -119 ਵਲੋਂ ਭਾਰਤੀ ਸਨਾਤਨ ਪਰੰਪਰਾਵਾਂ ਦੇ ਤਿਉਹਾਰਾਂ ਦੇ ਸਪਤਾਹਿਕ ਪ੍ਰਵਾਹ ਮੌਕੇ ਸ਼ਾਸਤਰੀ ਨਗਰ ਦੇ ਨਾਲ ਚੱਲਦੇ ਚੋਅ ਦੇ ਨਾਲ ਦੀਆਂ ਝੁੱਗੀਆਂ ਵਿੱਚ ਨਿਰਵਾਹ ਕਰਦੇ ਝੋਂਪੜਪੱਟੀ ਵਾਸੀਆਂ ਨਾਲ ਉਥੋਂ ਦੇ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਪੜ੍ਹਦੇ ਵਿਦਿਆਰਥੀਆਂ ਨਾਲ ਪ੍ਰਦੂਸ਼ਣ ਮੁਕਤ ਖੁਸ਼ੀਆਂ ਦੇ ਪਲ ਸਾਂਝੇ ਕਰਨ ਲਈ ਐਲੀ ਡਾਕਟਰ ਐਮ.ਜਮੀਲ ਬਾਲੀ (ਪਾਸਟ ਡਿਸਟ੍ਰਿਕ ਗਵਰਨਰ), ਐਲੀ ਅਸ਼ੋਕ ਪੁਰੀ ਇੰਟਰਨੈਸ਼ਨਲ ਐਡਵਾਈਜ਼ਰ ਅਤੇ ਡਿਸਟ੍ਰਿਕ ਗਵਰਨਰ ਐਲੀ ਸੁਮੇਸ਼ ਕੁਮਾਰ ਨੇ ਸਾਂਝ ਕੀਤੀ।
ਖੁਸ਼ੀਆਂ ਦੇ ਇਨ੍ਹਾਂ ਪਲਾਂ ਨੂੰ ਸਮਰਪਿਤ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਐਲੀ:ਉਮੇਸ਼ ਕੁਮਾਰ ਜੋਨ ਚੇਅਰਮੈਨ ਸਨ।

Advertisements

ਇਸ ਮੌਕੇ ਤੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨ ਅਤੇ ਹੋਰ ਵਿਦਿਅਕ ਸਮੱਗਰੀ ਦੇ ਨਾਲ ਫਲਾਂ ਦੇ ਜੂਸ ਦਾ ਵਿਤਰਣ ਕੀਤਾ ਗਿਆ । ਲੋੜਵੰਦ ਲੜਕੇ ਅਤੇ ਲੜਕੀਆਂ ਵਿੱਚ ਕ੍ਰਿਸ਼ਨ, ਦੋ ਅਰਜੁਨ, ਰਾਧਾ ਅਤੇ ਲਕਸ਼ਮੀ ਨਾਮ ਵਾਲੇ ਬੱਚਿਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਡਾ.ਐਮ.ਜਮੀਲ ਬਾਲੀ ਨੇ ਇਸ ਮੌਕੇ ਤੇ ਸੰਬੋਧਨ ਕਰਦੇ ਡਿਸਟ੍ਰਿਕ ਗਵਰਨਰ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਤਰ੍ਹਾਂ ਦੇ ਸੁਚਾਰੂ ਪ੍ਰੋਗਰਾਮ ਅਤੇ ਸਨਾਤਨ ਸਿੱਖਿਆਵਾਂ ਸਾਂਝੀਆਂ ਕਰਨ ਲਈ ਮਬਾਰਕਬਾਦ ਦਿੱਤੀ। ਇਸ ਉਪਰੰਤ ਐਲੀ:ਅਸ਼ੋਕ ਪੁਰੀ ਨੇ ਕਿਹਾ ਕਿ 21ਵੀਂ ਸਦੀ ਦੇ ਆਰੰਭ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਪ੍ਰਦੂਸ਼ਣ ਮੁਕਤ ਸੰਸਾਰ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਵਿਦਿਆਰਥੀਆਂ ਅਤੇ ਝੋਂਪੜਪੱਟੀ ਵਾਸੀਆਂ ਨੂੰ ਸਮਾਨ ਵਿਤਰਣ ਉਪਰੰਤ ਡਿਸਟ੍ਰਿਕ ਗਵਰਨਰ ਸੁਮੇਸ਼ ਕੁਮਾਰ ਨੇ ਵਿਸ਼ਵਾਸ਼ ਦਿਵਾਇਆ ਕਿ ਅਲਾਇੰਸ ਕਲੱਬ ਵਲੋਂ ਹਮੇਸ਼ਾ ਸਮੇਂ ਦੇ ਹਾਣੀ ਪ੍ਰੋਗਰਾਮ ਕੀਤੇ ਜਾਂਦੇ ਹਨ।

LEAVE A REPLY

Please enter your comment!
Please enter your name here