ਦੇਸ਼ ਦੀ ਖਾਤਰ ਸ਼ਹੀਦ ਹੋਏ ਫੋਜੀਆਂ ਦੇ ਬੱਚਿਆਂ ਦੀ ਵਾਸਲ ਪਰਿਵਾਰ ਵਲੋਂ ਮੁਫ਼ਤ ਪੜਾਈ ਕਰਵਾਉਣੀ ਸ਼ਲਾਘਾ ਯੋਗ: ਬਿੱਲਾ ਸਾਂਈ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਦਸੂਹਾ ਦੇ ਪ੍ਸਿੱਧ ਉਦਯੋਗਪਤੀ ,ਸਮਾਜ ਸੇਵਕ ਅਤੇ ਕੈਮਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਸੰਚਾਲਕ ਸੰਜੀਵ ਵਾਸਲ ਦੇ ਘਰ ਇੱਕ ਖੁਸ਼ੀ ਦੇ ਧਾਰਮਿਕ ਸਮਾਗਮ ਵਿੱਚ ਬਾਬਾ ਭਾਗੀ ਸ਼ਾਹ ਦਰਵਾਰ ਅੱਧੀ ਇੱਟ ਝੀਰ ਦਾ ਖੂਹ ਦੇ ਮੁਖੀੇ ਬਿੱਲਾ ਸਾਂਈ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕਿਤੀ। ਸਮਾਗਮ ਦੌਰਾਨ ਬਿੱਲਾ ਸਾਂਈ ਨੇ ਕਿਹਾ ਕਿ ਜਿਸ ਤਰ੍ਹਾਂ ਵਾਸਲ ਪਰਿਵਾਰ ਸਮਾਜਸੇਵਾ ਦੇ ਖੇਤਰ ਵਿੱਚ ਅੱਗੇ ਹੈ, ਉਹ ਸ਼ਲਾਘਾ ਯੋਗ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਕੈਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿੱਚ ਵਾਸਲ ਪਰਿਵਾਰ ਵਲੋਂ ਸਰਹੱਦਾਂ ਤੇ ਆਪਣੇ ਦੇਸ਼ ਲਈ ਜਾਨ ਦੇਣ ਵਾਲੇ ਫੌਜੀ ਸ਼ਹੀਦਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਣ ਲਈ ਵੀ ਵਾਸਲ ਪਰਿਵਾਰ ਬਧਾਈ ਦਾ ਪਾਤਰ ਹੈ। ਸਮਾਗਮ ਦੌਰਾਨ ਬਿੱਲਾ ਸਾਂਈ ਨੂੰ ਰਾਘਵ ਵਾਸਲ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕਿੱਤਾ ਗਿਆ। ਇਸ ਮੋਕੇ ਤੇ ਵਾਸਲ ਪਰਿਵਾਰ ਤੋਂ ਇਲਾਵਾ ਕੁਮਾਰ ਮੈਨੀ, ਵਿਨੋਦ ਵਿਨੋਦ ਠਾਕੁਰ, ਜੋਨੀ, ਰਾਜਨ ਮੈਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here