ਸਾਲਾਨਾ ਪੈਨਸ਼ਨਰਜ਼ ਜਾਗਰੂਕਤਾ ਸੈਮੀਨਾਰ ਕਰਵਾਇਆ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ: ਪ੍ਰਵੀਨ ਸੋਹਲ। ਪੰਜਾਬ ਪੈਨਸ਼ਨਰਜ਼ ਵੈਲੱਫੇਅਰ ਐਸੋਸਿਏਸ਼ਨ ਤਹਿਸੀਲ ਮੁਕੇਰੀਆਂ ਵੱਲੋਂ 14ਵਾਂ ਸਾਲਾਨਾ ਪੈਨਸ਼ਨਰਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਬੀਬੀਐਮਬੀ ਕਲੌਨੀ ਦੇ ਸੈਕਟਰ -3 ਵਿਖੇ ਸਥਿਤ ਡਾ. ਬੀ.ਆਰ.ਅੰਬੇਦਕਰ ਹਾਲ ‘ਚ ਕਰਵਾਏ ਸਮਾਗਮ ਵਿਚ ਤਹਿਸੀਲ ਮੁਕੇਰੀਆਂ ਦੇ ਵੱਡੀ ਗਿਣਤੀ ਬਜ਼ੁਰਗ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ, ਪੰਜਾਬ ਦੇ ਸੂਬਾ ਜਨ ਸਕੱਤਰ ਕੁਲਵਰਨ ਸਿੰਘ, ਤਹਿਸੀਲ ਮੁਕੇਰੀਆਂ ਪ੍ਰਧਾਨ ਗਿਆਨ ਸਿੰਘ ਗੁਪਤਾ, ਜੀਟੀਯੂ ਦੇ ਸਾਬਕਾ ਸੂਬਾ ਜਨ ਸਕੱਤਰ ਸ਼ਿਵ ਕੁਮਾਰ, ਚੌਧਰੀ ਬੰਸੀ ਲਾਲ ਨੇ ਸੰਯੁਕਤ ਰੂਪ ‘ਚ ਕੀਤੀ। ਕਰੋਨਾ ਮਹਾਂਮਾਰੀ ਕਾਰਨ ਦੋ ਸਾਲ ਮਗਰੋਂ ਹੋਰ ਰਹੇ ਸਮਾਗਮ ਦੀ ਆਰੰਭਤਾ ਲੰਘੇ ਸਾਲ ‘ਚ ਵਿਛੜੇ ਪੈਨਸ਼ਨਰਾਂ ਸਾਥੀਆਂ, ਲੋਕ ਸੰਘਰਸ਼ਾਂ ਖਾਸ ਤੌਰਤੇ ਕਿਸਾਨੀ ਅੰਦੋਲਨ ‘ਚ ਮਾਰੇ ਗਏ ਲੋਕਾਂ ਅਤੇ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਕਰਦੇ ਜਾਨਾਂ ਗਵਾਂਉਣ ਵਾਲੇ ਨੌਜਵਾਨਾਂ ਦੀ ਯਾਦ ‘ਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਕੀਤੀ ਗਈ। ਸਮਾਗਮ ‘ਚ ਕਿਸਾਨੀ ਮੁੱਦਾ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਮੁੱਦਾ ਭਾਰੂ ਰਿਹਾ, ਇਸ ਮੌਕੇ ਬੋਲਦਿਆਂ ਯੋਧ ਸਿੰਘ ਕੋਟਲੀ ਖਾਸ, ਨਰਿੰਦਰ ਸਿੰਘ ਗੋਲੀ, ਜਸਵੀਰ ਤਲਵਾਡ਼ਾ, ਧਰਮਿੰਦਰ ਸਿੰਘ, ਸਰਪੰਚ ਸੌਰਵ ਮਿਨਹਾਸ ਆਦਿ ਨੇ ਦੇਸ਼ ਦੇ ਹਾਕਮਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਕੀਤੇ ਜਾ ਰਹੇ ਅਖੌਤੀ ਵਿਕਾਸ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ਪੈਨਸ਼ਨਰਜ਼ ਆਗੂ ਸ਼ਿਵ ਕੁਮਾਰ ਅਮਰੋਹੀ ਤੇ ਐਸੋਸਿਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਾਰੀ ਕੀਤੇ 6ਵੇਂ ਤਨਖ਼ਾਹ ਕਮਿਸ਼ਨ ਤਹਿਤ ਪੈਨਸ਼ਨਰਜ਼ ਦੇ ਨੋਟੀਫਿਕੇਸ਼ਨ ਤੋਂ ਸਮੂਹ ਪੈਨਸ਼ਨਰਾਂ ‘ਚ ਖ਼ਫਾ ਹਨ। ਪੈਨਸ਼ਨਰ 17 ਨਵੰਬਰ ਨੂੰ ਮੁਹਾਲੀ ‘ਚ ਸੂਬਾ ਪੱਧਰੀ ਰੈਲ਼ੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਤਹਿਸੀਲ ਮੁਕੇਰੀਆਂ ਤੋਂ ਵੀ ਵੱਡੀ ਗਿਣਤੀ ਪੈਨਸ਼ਨਰ ਮੁਹਾਲੀ ਰੈਲੀ ‘ਚ ਸ਼ਾਮਲ ਹੋਣਗੇ।
ਇਸ ਮੌਕੇ ਐਸੋਸਿਏਸ਼ਨ ਵੱਲੋਂ 80 ਸਾਲ ਪੂਰੇ ਕਰਨ ਵਾਲੇ 32, ਕਿਸਾਨੀ ਅੰਦੋਲਨ ‘ਚ ਸਰਗਰਮ ਭੂਮਿਕਾ ਨਿਭਾਉਣ ਵਾਲੇ 6 ਅਤੇ ਸਮਾਗਮ ਦੀ ਤਿਆਰੀਆਂ ਤੇ ਫੰਡ ਉਗਰਾਹੀ ‘ਚ ਵਧੀਆ ਸੇਵਾਵਾਂ ਨਿਭਾਉਣ ਵਾਲੇ 20 ਸ਼ਖਸ਼ਿਅਤਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਤਹਿਸੀਲ ਜਨ ਸਕੱਤਰ ਯੁਗਰਾਜ ਸਿੰਘ ਨੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸੋਸਿਏਸ਼ਨ ਦੇ ਤਹਿਸੀਲ ਦਸੂਹਾ ਪ੍ਰਧਾਨ ਦਲਬੀਰ ਸਿੰਘ ਭੁੱਲਰ, ਵਰਿੰਦਰ ਵਿੱਕੀ, ਮਨਮੋਹਨ ਸਿੰਘ, ਰਾਜੀਵ ਸ਼ਰਮਾ, ਬਲਵੰਤ ਸਿੰਘ ਨਾਰੰਗਪੁਰ, ਮੁਲਖ ਰਾਜ, ਡੀਪੀ ਸਵਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Advertisements

LEAVE A REPLY

Please enter your comment!
Please enter your name here