13 ਸਾਲਾਂ ਲੜਕੀ ਨੇ ਫਤਿਹ ਕੀਤੀ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ

ਦਿੱਲੀ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ। ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਉਚਾਈ ਹਾਸਲ ਕੀਤੀ ਜਾ ਸਕਦੀ ਹੈ। ਅਜਿਹਾ ਹੀ ਕੁਝ ਹੈਦਰਾਬਾਦ ਦੀ ਰਹਿਣ ਵਾਲੀ 13 ਸਾਲਾ ਲੜਕੀ ਨੇ ਕਰ ਵਿਖਾਇਆ ਹੈ। ਉਸ ਨੇ ਹਾਲ ਹੀ ਵਿੱਚ ਅਫ਼ਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਫਤਹਿ ਕੀਤਾ ਹੈ। ਹੁਣ ਉਹ ਦੁਨੀਆ ਦੀਆਂ 6 ਹੋਰ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਦਾ ਸੁਪਨਾ ਵੀ ਸਾਕਾਰ ਕਰਨਾ ਚਾਹੁੰਦੀ ਹੈ। ਹੈਦਰਾਬਾਦ ਦੀ ਰਹਿਣ ਵਾਲੀ ਇਸ 13 ਸਾਲਾ ਲੜਕੀ ਦਾ ਨਾਂ ਮੁਰਿਕੀ ਪੁਲਕਿਤਾ ਹਸਵੀ ਹੈ। ਮਾਊਂਟ ਕਿਲੀਮੰਜਾਰੋ ਅਫ਼ਰੀਕੀ ਦੇਸ਼ ਤੰਜ਼ਾਨੀਆ ਵਿੱਚ ਸਥਿਤ ਹੈ। ਇਸ ਦੀ ਉਚਾਈ 5,895 ਮੀਟਰ ਹੈ।

Advertisements

ਹਸਵੀ ਨੇ ਦੱਸਿਆ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਮਾਊਂਟ ਕਿਲੀਮੰਜਾਰੋ ‘ਤੇ ਚੜ੍ਹਾਈ ਦਾ ਕੰਮ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ, ‘ਐਵਰੈਸਟ ਬੇਸ ਕੈਂਪ ਦਾ ਦੌਰਾ ਕਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਮੈਨੂੰ ਦੁਨੀਆਂ ਦੀਆਂ ਸਾਰੀਆਂ ਸੱਤ ਉੱਚੀਆਂ ਚੋਟੀਆਂ ‘ਤੇ ਚੜ੍ਹਨਾ ਚਾਹੀਦਾ ਹੈ। ਇਸ ਲਈ ਮੈਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਕਹਿੰਦੀ ਹੈ ਕਿ ਉੱਚੇ ਪਹਾੜ ਨੂੰ ਜਿੱਤਣ ਲਈ ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਲਈ ਮੈਂ ਯੋਗਾ ਅਤੇ ਮੈਡੀਟੇਸ਼ਨ ਵਰਗੀਆਂ ਕਸਰਤਾਂ ਕੀਤੀਆਂ। ਹਸਵੀ ਹੁਣ 2024 ਤੋਂ ਪਹਿਲਾਂ ਦੁਨੀਆ ਦੀਆਂ ਸਾਰੀਆਂ 7 ਉੱਚੀਆਂ ਚੋਟੀਆਂ ਨੂੰ ਫਤਹਿ ਕਰਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਲਈ ਸਾਰੀ ਯੋਜਨਾ ਬਣਾ ਲਈ ਹੈ।

LEAVE A REPLY

Please enter your comment!
Please enter your name here