Saturday, October 31, 2026
Home International ਨੇਪਾਲ ਵਿੱਚ ਹਿੰਦੂਆਂ ਦੇ ਮੁਕਾਬਲੇ ਮੁਸਲਮਾਨਾਂ ਅਤੇ ਈਸਾਈਆਂ ਦੀ ਵਧੀ ਆਬਾਦੀ

ਨੇਪਾਲ ਵਿੱਚ ਹਿੰਦੂਆਂ ਦੇ ਮੁਕਾਬਲੇ ਮੁਸਲਮਾਨਾਂ ਅਤੇ ਈਸਾਈਆਂ ਦੀ ਵਧੀ ਆਬਾਦੀ

ਨੇਪਾਲ (ਦ ਸਟੈਲਰ ਨਿਊਜ਼)। ਨੇਪਾਲ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਹਿੰਦੂਆਂ ਅਤੇ ਬੋਧੀਆਂ ਦੀ ਆਬਾਦੀ ਵਿੱਚ ਮਾਮੂਲੀ ਗਿਰਾਵਟ ਆਈ ਹੈ, ਜਦਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਆਬਾਦੀ ਵੱਧ ਰਹੀ ਹੈ। ਸੈਂਟਰਲ ਬਿਊਰੋਂ ਆਫ ਸਟੈਟਿਸਟਿਕਸ ਦੁਆਰਾ ਜਾਰੀ ਕੀਤੀ ਗਈ ਜਨਗਣਨਾ-2021 ਦੀ ਰਿਪੋਰਟ ਦੇ ਮੁਤਾਬਕ ਨੇਪਾਲ ਵਿੱਚ ਬਹੁਗਿਣਤੀ ਹਿੰਦੂ ਕੁੱਲ ਆਬਾਦੀ ਦਾ  81.19 ਪ੍ਰਤੀਸ਼ਤ ਹਨ। ਦੇਸ਼ ਵਿੱਚ 2,36,77,744 ਹਿੰਦੂ ਹਨ। ਬੋਧੀ ਦੂਜੇ ਨੰਬਰ ਤੇ ਆਉਂਦੇ ਹਨ, ਜਿਨ੍ਹਾਂ ਦੀ ਕੁੱਲ ਆਬਾਦੀ ਵਿੱਚ ਹਿੱਸੇਦਾਰੀ 8.2 ਫ਼ੀਸਦੀ ਹੈ ਤੇ ਉਨ੍ਹਾਂ ਦਾ ਆਬਾਦੀ 23,94,549 ਹੈ। ਇੱਥੇ 14,83,060 ਮੁਸਲਮਾਨ ਹਨ, ਜਿਨ੍ਹਾਂ ਦੀ ਕੁੱਲ ਆਬਾਦੀ ਵਿੱਚ ਹਿੱਸਾ 5.09 ਫ਼ੀਸਦੀ ਹੈ।

Advertisements

ਰਿਪੋਰਟ ਦੇ ਮੁਤਾਬਕ ਪਿਛਲੇ ਦਹਾਕੇ ਵਿੱਚ ਹਿੰਦੂਆਂ ਦੀ ਆਬਾਦੀ ਵਿੱਚ 0.11 ਫ਼ੀਸਦੀ ਅਤੇ ਬੋਧੀਆਂ ਦੀ ਆਬਾਦੀ ਵਿੱਚ 0.79 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਹੈ। ਮੁਸਲਮਾਨਾਂ, ਕਿਰਤਾਂ ਅਤੇ ਈਸਾਈਆਂ ਦੀ ਆਬਾਦੀ ਵਿੱਚ 0.69, 0.17 ਤੇ 0.36 ਫ਼ੀਸਦੀ ਵਾਧਾ ਹੋਇਆ ਹੈ। ਪੰਜ ਹੋਰ ਪ੍ਰਮੁੱਖ ਧਰਮਾਂ ਵਿੱਚ ਪ੍ਰਕ੍ਰਿਤੀ, ਬੋਨ, ਜੈਨ, ਬਹਾਈ ਅਤੇ ਸਿੱਖ ਸ਼ਾਮਲ ਹਨ। ਮੁਸਲਮਾਨ ਨੇਪਾਲ ਵਿੱਚ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਚੌਥੇ ਨੰਬਰ ਤੇ ਕੀਰਾਤ ਹਨ, ਜਿਨ੍ਹਾਂ ਦੀ ਕੁੱਲ ਆਬਾਦੀ ਵਿੱਚ 3.17 ਫ਼ੀਸਦੀ ਹਿੱਸੇਦਾਰੀ ਹੈ। ਈਸਾਈ 5,12,313 ਦੀ ਆਬਾਦੀ ਦੇ ਨਾਲ ਪੰਜਵੇ ਨੰਬਰ ਤੇ ਆਉਂਦਾ ਹੈ, ਜੋ ਕੁੱਲ ਆਬਾਦੀ ਦਾ 1.76 ਪ੍ਰਤੀਸ਼ਤ ਹੈ। ਨੇਪਾਲ ਵਿੱਚ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ, ਪਰ ਕੋਵਿਡ-19 ਕਾਰਨ ਇਸ ਵਿੱਚ ਦੇਰੀ ਹੋਈ।

LEAVE A REPLY

Please enter your comment!
Please enter your name here