ਚਾਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਹਰਜੋਤ ਸਿੰਘ ਦੀ ਅੱਜ ਸ਼ਾਮ ਹੋਵੇਗੀ ਵਤਨ ਵਾਪਸੀ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਯੂਕਰੇਨ ਉਤੇ ਰੂਸ ਦੇ ਹਮਲੇ ਤੋਂ ਬਾਅਦ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਦੌਰਾਨ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਲੱਗੀ ਹੋਈ ਹੈ। ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਇਸ ਦੌਰਾਨ ਐਤਵਾਰ ਨੂੰ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੰਕਟਗ੍ਰਸਤ ਦੇਸ਼ ‘ਚ ਚਾਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਹਰਜੋਤ ਸਿੰਘ ਸੋਮਵਾਰ ਸ਼ਾਮ ਨੂੰ ਭਾਰਤ ਪਰਤੇਗਾ। ਕੇਂਦਰੀ ਮੰਤਰੀ ਵੀਕੇ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਹਰਜੋਤ ਸਿੰਘ ਉਹ ਭਾਰਤੀ ਹੈ ਜਿਸ ਨੂੰ ਕੀਵ ਵਿੱਚ ਜੰਗ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਕੀਵ ਛੱਡਣ ਦੀ ਹਫੜਾ-ਦਫੜੀ ਵਿਚ ਉਸ ਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ।

Advertisements

ਦੱਸ ਦਈਏ ਕਿ ਮੂਲ ਰੂਪ ਵਿੱਚ ਪੰਜਾਬ ਦਾ ਹਰਜੋਤ ਸਿੰਘ ਕਾਰ ਰਾਹੀਂ ਯੂਕਰੇਨ ਦੀ ਪੱਛਮੀ ਸਰਹੱਦ ਵੱਲ ਜਾ ਰਿਹਾ ਸੀ ਤਾਂ ਜੋ ਉਹ ਭਾਰਤ ਵਾਪਸ ਆ ਸਕੇ। ਇਸ ਦੌਰਾਨ ਉਸ ਨੂੰ ਗੋਲੀ ਲੱਗੀ। ਹਰਜੋਤ ਆਈ.ਟੀ. ਮਾਹਿਰ ਹੈ। ਹਸਪਤਾਲ ਵਿਚ ਹੋਸ਼ ਆਉਣ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਜਦੋਂ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਮੈਂ ਨਵੀਂ ਸ਼ੁਰੂਆਤ ਕਰਨਾ ਚਾਹਾਂਗਾ।

LEAVE A REPLY

Please enter your comment!
Please enter your name here