ਪਾਕਿਸਤਾਨ ‘ਚ ਮਸਜਿਦ ਨੇੜੇ ਬੰਬ ਧਮਾਕੇ ਵਿੱਚ ਕਰੀਬ 13 ਲੋਕਾਂ ਦੀ ਮੌਤ, 70 ਗੰਭੀਰ ਜ਼ਖ਼ਮੀ

ਪਾਕਿਸਤਾਨ (ਦ ਸਟੈਲਰ ਨਿਊਜ਼), ਪਲਕ। ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਇਕ ਮਸਜਿਦ ਨੇੜੇ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿੱਚ ਕਰੀਬ 13 ਲੋਕਾਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਦੀ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਲੋਕ ਪੈਗੰਬਰ ਮਹੁੰਮਦ ਦਾ ਜਨਮਦਿਨ ਮਨਾਉਣ ਲਈ ਇੱਕ ਰੈਲੀ ਲਈ ਇਕੱਠੇ ਹੋ ਰਹੇ ਸਨ।

Advertisements

ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਮਸਜਿਦ ਨੇੜੇ ਹੋਇਆ ਜਿੱਥੇ ਲੋਕ ਪੈਗੰਬਰ ਮੁਹੰਮਦ ਦੇ ਜਨਮਦਿਨ ਈਦ ਮਿਲਾਦੁਨ ਨਬੀ ਨੂੰ ਮਨਾਉਣ ਲਈ ਇੱਕਠੇ ਹੋ ਰਹੇ ਸਨ। ਮਸਤੁੰਗ ਦੇ ਸਹਾਇਕ ਕਮਿਸ਼ਨਰ ਅਤਾ ਉਲ ਮੁਨੀਮ ਨੇ ਕਿਹਾ ਕਿ ਇਹ ਧਮਾਕਾ ਜੋ ਕੇ ਵੱਡੇ ਕਿਸਮ ਦਾ ਜਾਪਦਾ ਹੈ, ਮਦੀਨਾ ਮਸਜਿਦ ਨੇੜੇ ਹੋਇਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here