Monday, October 5, 2026
Home International ਫਲੋਰਿਡਾ ‘ਚ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, 2 ਦੀ ਮੌਤ, 18 ਜ਼ਖ਼ਮੀ

ਫਲੋਰਿਡਾ ‘ਚ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, 2 ਦੀ ਮੌਤ, 18 ਜ਼ਖ਼ਮੀ

ਅਮਰੀਕਾ (ਦ ਸਟੈਲਰ ਨਿਊਜ਼), ਪਲਕ।  ਫਲੋਰਿਡਾ ਦੇ ਟੈਂਪਾ ਸ਼ਹਿਰ ਵਿੱਚ ਦੋ ਧਿਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

Advertisements

ਟੈਂਪਾ ਪੁਲਿਸ ਦੇ ਮੁਖੀ ਲੀ ਬਾਰਕਾਵ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਬੋਰ ਸਿਟੀ ਇਲਾਕੇ ਵਿੱਚ ਈਸਟ ਸੈਵੇਂਥ ਐੱਵੇਨਿਊ ਵਿੱਚ ਗੋਲੀਆਂ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਕੋਲ ਕੋਈ ਠੋਸ ਜਾਣਕਾਰੀ ਨਹੀਂ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here