ਕੰਧਾਰ ਦੀ ਸ਼ੀਆਂ ਮਸਜਿਦ ਵਿੱਚ ਹੋਏ ਬੰੰਬ ਧਮਾਕਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 63 ਹੋਈ

ਕੰਧਾਰ( ਦ ਸਟੈਲਰ ਨਿਊਜ਼)। ਅਫਗਾਨਿਸਤਾਨ ਵਿੱਚ ਕੰਧਾਰ ਸ਼ਹਿਰ ਦੀ ਸ਼ੀਆਂ ਮਸਜਿਦ ਵਿੱਚ ਹੋਏ ਬੰੰਬ ਧਮਾਕਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ ਅਤੇ ਇਸ ਹਾਦਸੇ ਵਿੱਚ 83 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਕੰਧਾਰ ਵਿੱਚ ਆਤਮਘਾਤੀ ਹਮਲਾਵਰਾਂ ਨੇ ਮਸਜਿਦ ਵਿੱਚ ਅਚਾਨਿਕ ਹੀ ਧਮਾਕਾ ਕਰ ਦਿੱਤਾ ਅਤੇ ਇਸ ਵਿੱਚ ਇੱਕ ਹਮਲਾਵਰ ਨੇ ਨਮਾਜ ਅਦਾ ਕਰ ਰਹੇ ਲੋਕਾਂ ਤੇ ਗੋਲੀਬਾਰੀ ਕੀਤੀ ।

Advertisements

ਇਸ ਦੋਰਾਨ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਕਥਿਤ ਤੋਰ ਤੇ ਜ਼ਿੰਮੇਵਾਰੀ ਲਈ ਹੈ। ਆਈਐਸ ਨੇ ਇੱਕ ਬਿਆਨ ਜਾਰੀ ਕਰਕੇ ਇਹ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਉਸਦੇ ਦੋ ਮੈਬਰਾਂ ਨੇ ਕੰਧਾਰ ਸੂਬੇ ਵਿੱਚ ਫਾਤੀਮਿਆਂ ਮਸਜਿਦ ਦੇ ਪ੍ਰਵੇਸ਼ ਦੁਆਰ ਤੋ ਤਾਇਨਾਤ ਸੁਰੱਖਿਆ ਕਰਮੀਆਂ ਅਤੇ ਨਮਾਜ਼ ਅਦਾ ਕਰ ਰਹੇ ਲੋਕਾਂ ਤੇ ਗੋਲੀਬਾਰੀ ਕੀਤੀ ਹੈ।

LEAVE A REPLY

Please enter your comment!
Please enter your name here