ਕੋਵਿਡ ਟੀਕਾਕਰਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ।ਇਸ ਟੀਕਾਕਰਨ ਡਰਾਈਵ ਵਿੱਚ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਯੋਗ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਕੋਵਿਡ ਟੀਕਾਕਰਨ ਦੇ ਯੋਗ ਸਮੂੰਹ ਜ਼ਿਲਾ ਨਿਵਾਸੀਆਂ ਨੂੰ ਆਪਣੇ ਆਪ ਹੀ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿੳਂਕਿ ਕੋਵਿਡ ਟੀਕਾਕਰਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਦਫਤਰ ਸਿਵਲ ਸਰਜਨ ਵਿਖੇ ਜ਼ਿਲੇ  ਦੇ ਪ੍ਰਾਈਵੇਟ ਹਸਪਤਾਲਾਂ ਦੇ ਸੰਚਾਲਕਾਂ ਨਾਲ ਕੋਵਿਡ ਟੀਕਾਕਰਨ ਸਬੰਧੀ ਇੱਕ ਮੀਟਿੰਗ ਦੌਰਾਨ ਕੀਤਾ।

Advertisements

ਇਸ ਅਵਸਰ ਤੇ ਉਹਨਾਂ ਪ੍ਰਾਈਵੇਟ ਹਸਪਤਾਲ ਸੰਚਾਲਕਾਂ ਨੂੰ ਆਪਣੀ ਸੰਸਥਾਵਾਂ ਦੇ ਸਮੂਹ ਸਟਾਫ ਦਾ ਕੋਵਿਡ ਟੀਕਾਕਰ ਯਕੀਨੀ ਬਨਾੳਣ ਲਈ ਕਿਹਾ। ਉਹਨਾਂ ਨਿੱਜੀ ਹਸਪਤਾਲ  ਸੰਚਾਲਕਾਂ ਨੂੰ ਇਹ ਤਾਕੀਦ ਵੀ ਕੀਤੀ ਕਿ ਉਹਨਾਂ ਦੀਆਂ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜ਼ਾਂ ਦਾ ਵੀ ਕੋਵਿਡ ਟੀਕਾਕਰਨ ਕਰਾਉਣਾ ਯਕੀਨੀ ਬਨਾਇਆ ਜਾਵੇ ਅਤੇ ਮਰੀਜ਼ਾਂ ਦੀਆਂ ਫਾੲਲਿਾਂ ਅਤੇ ਓ.ਪੀ.ਡੀ. ਸਲਿਪਾਂ ਤੇ ਵੈਕਸੀਨੇਟਡ ਦੀ ਸਟੈਂਪ ਲਗਾਈ ਜਾਵੇ। ਉਨਾਂ ਇਹ ਖੁਲਾਸਾ ਵੀ ਕੀਤਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨੇਸ਼ਨ ਮੁੱਫਤ ਉਪਲੱਭਧ ਕਰਵਾਈ ਜਾ ਰਹੀ ਅਤੇ ਯੋਗ ਲਾਭਪਾਤਰੀ ਇਸਦਾ ਲਾਭ ਉਠਾ ਸਕਦੇ ਹਨ।

LEAVE A REPLY

Please enter your comment!
Please enter your name here