Monday, October 19, 2026
Home Latest ਲਾਲਜੀਤ ਭੁੱਲਰ ਦੇ ਹੱਕ ਵਿੱਚ ਕੱਢੀ ਜਾਵੇਗੀ ਮੋਟਰ ਸਾਈਕਲ ਰੈਲੀ

ਲਾਲਜੀਤ ਭੁੱਲਰ ਦੇ ਹੱਕ ਵਿੱਚ ਕੱਢੀ ਜਾਵੇਗੀ ਮੋਟਰ ਸਾਈਕਲ ਰੈਲੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਭੁੱਲਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਹੱਕ ‘ਚ 3 ਮਈ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਲਕਾ ਕਪੂਰਥਲਾ ਵਿਖੇ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਅਤੇ ਕੰਵਰ ਇਕਬਾਲ ਮੈਂਬਰ ਸਾਇੰਸ ਐਂਡ ਟੈਕਨਾਲੋਜੀ ਕਮੇਟੀ ਪੰਜਾਬ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਨੇ ਦੱਸਿਆ ਕਿ ਇਸ ਮੋਟਰਸਾਈਕਲ ਰੈਲੀ ਦਾ ਮਕਸਦ ‘ਆਪ’ ਉਮੀਦਵਾਰ ਦੇ ਹੱਕ ਵਿੱਚ ਵਗ ਰਹੀ ਹਵਾ ਨੂੰ ਹੋਰ ਮਜ਼ਬੂਤ ​​ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਰੈਲੀ ਸ਼ਾਲੀਮਾਰ ਤੋਂ ਸ਼ੁਰੂ ਹੋਵੇਗੀ।

Advertisements

ਬਾਗ ‘ਚ ਸਵੇਰੇ 11 ਵਜੇ ਹੋਵੇਗੀ ਅਤੇ ਸ਼ਹਿਰ ਦੇ ਬਾਜ਼ਾਰਾਂ ਅਤੇ ਹੋਰ ਜਨਤਕ ਸਥਾਨਾਂ ਤੋਂ ਲੰਘੇਗੀ, ਜਿਸ ‘ਚ ਆਪ ਦੇ ਉਮੀਦਵਾਰ ਲਾਲਜੀਤ ਭੁੱਲਰ ਖੁਦ ਸ਼ਾਮਲ ਹੋਣਗੇ ਅਤੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ, ਉਨ੍ਹਾਂ ਕਿਹਾ ਕਿ ਇਹ ਰੈਲੀ ਸਾਬਿਤ ਕਰੇਗੀ ਕੀ  ਕਪੂਰਥਲਾ ‘ਚ ‘ਆਪ’ ਦੀ ਹੀ ਲਹਿਰ ਹੈ ਅਤੇ ਪਾਰਟੀ ਇਸ ਵਿਧਾਨ ਸਭਾ ਤੋਂ ਵੱਡੇ ਫਰਕ ਨਾਲ ਜਿੱਤੇਗੀ। ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਵੀ ਵੱਡੇ ਵੋਟਾ ਡੇ ਫਰਕ ਨਾਲ ਜਿੱਤੇਗੀ। ਆਗੂਆਂ ਨੇ ਕਿਹਾ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਵਲੰਟੀਅਰ ਸ਼ਮੂਲੀਅਤ ਕਰਨਗੇ ਅਤੇ ਪਾਰਟੀ ਦੇ ਲੋਕ ਹਿੱਤ ਕਾਰਜਾਂ ਦਾ ਸੁਨੇਹਾ ਲੈ ਕੇ ਹਰ ਵੋਟ ਨਾਲ ਤਾਲਮੇਲ ਕਾਇਮ ਕਰਨਗੇ।

LEAVE A REPLY

Please enter your comment!
Please enter your name here