
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਕਪੂਰਥਲਾ ਵਿਖੇ ਵੀਰਵਾਰ ਨੂੰ ਰਾਮਲੀਲਾ ਗ੍ਰਾਉੰਡ, ਮਸਜਿਦ ਚੋਂਕ ਕਪੂਰਥਲਾ ਵਿਖੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇੱਕ ਚੋਣ ਰੈਲੀ ਕਰਵਾਈ ਗਈ। ਇਸ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੁਲਬੀਰ ਜੀਰਾ ਉਹਨਾਂ ਦੇ ਪੁੱਤਰ ਵਾਂਗ ਹਨ ਅਤੇ ਕਪੂਰਥਲਾ ਹਲਕੇ ਤੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਰਾਣਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੇ ਖੁਦ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿਵਾਈ ਹੈ ਅਤੇ ਉਹਨਾਂ ਦੀ ਉਹ ਡੱਟ ਕੇ ਮਦਦ ਕਰਨਗੇ। ਇਸ ਦੌਰਾਨ ਵਿਧਾਇਕ ਰਾਣਾ ਵੱਲੋਂ ਕਿਸੇ ਵੀ ਵਿਰੋਧੀ ਪਾਰਟੀ ਤੇ ਕੋਈ ਵੀ ਸ਼ਬਦੀ ਹਮਲਾ ਨਹੀਂ ਕੀਤਾ ਗਿਆ। ਕੁਲਬੀਰ ਜ਼ੀਰਾ ਨੇ ਜੈਕਾਰਾ ਲਗਾ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ ਤੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਉਨ੍ਹਾਂ ਦੇ ਪਿਤਾ ਸਮਾਨ ਹਨ,ਉਹ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਚੋਣ ਲੜਨਾ ਚਾਹੁੰਦੇ ਸਨ, ਪਰ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਖਡੂਰ ਸਾਹਿਬ ਹਲਕੇ ਤੋਂ ਟਿਕਟ ਦਿਵਾਈ, ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਸਾਂਸਦ ਬਣ ਕੇ ਲੋਕਾਂ ਵਿਚ ਆਇਆ ਕਰਨਗੇ, ਲੋਕਾਂ ਨੂੰ ਕਿਸੇ ਕਿਸਮ ਦਾ ਉਲਾਂਭਾ ਨਹੀਂ ਰਹੇਗਾ, ਇਸ ਦੌਰਾਨ ਜ਼ੀਰਾ ਨੇ ਜਿਥੇ ਰਾਣਾ ਉਥੇ ਜਾਣਾ ਦੇ ਨਾਅਰੇ ਵੀ ਲਾਏ ਤੇ ਲਗਵਾਏ। ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੀਰਾ ਨੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਭੁੱਲਰ ਨੇ ਲਹੌਰੀਆ ਦਾ ਨਾਮ ਹੀ ਖਰਾਬ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਹ ਪੰਥਕ ਪਰਿਵਾਰ ਨਾਲ ਸਬੰਧਤ ਹਨ ਤੇ ਹੁਣ ਨਵੇਂ ਨਵੇਂ ਪੰਥਕ ਬਣੇ ਆਪਣੇ ਆਪ ਬਹੁਤ ਵੱਡਾ ਕਰਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਤੇ ਤੰਜ ਕੱਸਦੇ ਹੋਏ ਕਿਹਾ ਕਿ ਵਲਟੋਹਾ ਬਾਰੇ ਜੱਗ ਜਾਣਦਾ ਹੈ ਦੱਸਣ ਦੀ ਲੋੜ ਨਹੀਂ ਹੈ। ਭਾਈ ਅੰਮ੍ਰਿਤਪਾਲ ਸਿੰਘ ਵਲੋਂ ਚੋਣਾਂ ਲੜਨ ਦੇ ਸੁਆਲ ਤੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਚੋਣਾਂ ਲੜਨ ਦਾ ਹੱਕ ਹੈ।ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜ਼ਾਦ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਸੁਲਤਾਨਪੁਰ ਲੋਧੀ ਹਲਕੇ ਤੋਂ ਉਨ੍ਹਾਂ ਦੀ ਮਦਦ ਕਰਨਗੇ ਤੇ ਇਸ ਗੱਲ ਦੀ ਹਾਮੀ ਨਾਲ ਬੈਠੇ ਰਾਣਾ ਗੁਰਜੀਤ ਸਿੰਘ ਵਲੋਂ ਵੀ ਭਰੀ ਗਈ।
ਇਸ ਤੋਂ ਪਹਿਲਾਂ ਰੈਲੀ ਨੂੰ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਕੌਸਲਰ ਕਰਨ ਮਹਾਜਨ, ਜਸਬੀਰ ਸਿੰਘ ਟੌਹਰ ਤੇ ਹੋਰ ਆਗੂਆਂ ਵਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਦੀਪਕ ਸਲਵਾਨ, ਕੌਂਸਲਰ ਵੀਨਾ ਸਲਵਾਨ,ਰਾਜਬੀਰ ਬਾਵਾ, ਸ਼ਿੰਦਾ ਵਾਲੀਆ, ਕੌਂਸਲਰ ਜਯੋਤੀ ਧੀਰ, ਸ਼ਸ਼ੀ ਬਾਲਾ, ਸ਼ਸ਼ੀ ਬਹਿਲ, ਕੁਲਜੀਤ ਸਿੰਘ ਥਿੰਦ, ਮਨੀਸ਼ ਸ਼ਾਹ, ਸੰਨੀ ਬੱਲ, ਵਿਕਾਸ ਸ਼ਰਮਾ, ਨਵਜੋਤ ਸਿੰਘ, ਕਿਕੀ ਵਾਲੀਆ, ਊਸ਼ਾ ਅਰੋੜਾ, ਹਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਸੁਜੋ ਕਾਲੀਆ, ਤਰਸੇਮ ਲਾਲ ਸੰਦੀਪ ਸਿੰਘ, ਰਜਿੰਦਰ ਸਿੰਘ ਵਾਲੀਆ, ਬਲਜੀਤ ਸਿੰਘ ਕਾਲਾ, ਸਵੇਤਾ ਗੁਪਤਾ, ਸੰਨੀ ਗੁਪਤਾ, ਨਰੇਸ਼ ਗੁਪਤਾ, ਹਰਜੀਤ ਕੌਰ, ਗਰੀਸ਼ ਭਸੀਨ, ਸਤਨਾਮ ਸਿੰਘ ਵਾਲੀਆ, ਦੀਪਕ ਮਹਾਜਨ, ਨਰੇਸ਼ ਮਰਵਾਹਾ, ਕਰਨ ਮਹਾਜਨ, ਅਨਿਲ ਸੁਕਲਾ, ਰਾਹੁਲ ਮੰਸੂ, ਦੀਪ ਸਿੰਘ, ਸਰਵਣ ਸਿੰਘ ਭੱਟੀ, ਪ੍ਰੇਮ ਅਟਵਾਲ, ਜਗਤਾਰ ਸਿੰਘ ਝੀਤਾ, ਕੇਹਰ ਸਿੰਘ, ਠਾਕੁਰ ਦਾਸ ਤਜਿੰਦਰ ਭੰਡਾਰੀ, ਮਨਜੀਤ ਸਿੰਘ, ਜਗਦੀਸ਼ ਸਿੰਘ ਜੰਗੀ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਦੇਸ਼ ਬੰਧੂ, ਵਿਜੈ ਕੁਮਾਰ ਸਾਹ, ਸੁਰਿੰਦਰ ਮੋਹਨ, ਨਵਰਾਜ ਸਿੰਘ ਕਾਂਜਲੀ, ਬਲਵਿੰਦਰ ਸਿੰਘ ਬੁੱਟ, ਗੁਰਮੀਤ ਸਿੰਘ, ਰਾਜ ਪਾਲ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਭੀਲਾ, ਲੱਛਮਣ ਦਾਸ, ਵਿਜੈ ਕੁਮਾਰ, ਮਨੋਹਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਿੰਦਰਜੀਤ ਸਿੰਘ ਬਿਸ਼ਨਪੁਰ, ਸਤਨਾਮ ਸਿੰਘ ਪੱਤੀ ਖਿਜਰਪੁਰ, ਡਾ. ਪਰਮਜੀਤ ਸਿੰਘ ਸ਼ਹਿਰੀਆਂ ਮੁਹੱਲਾ, ਜੀਤ ਰਾਮ ਲੱਖਣ ਕਲਾਂ, ਮਹਿੰਦਰ ਸਿੰਘ ਸਾਬਕਾ ਸਰਪੰਚ, ਸੰਤੋਖ ਸਿੰਘ ਸਰਪੰਚ, ਜਤਿੰਦਰ ਸਿੰਘ ਜੱਸਾ ਸਰਪੰਚ, ਜਸਬੀਰ ਸਿੰਘ ਟੋਹਰ, ਗੁਰਚਰਨ ਨੰਬਰਦਾਰ, ਬਿੰਦਰ, ਦਵਿੰਦਰ ਧਾਲੀਵਾਲ, ਸੁਖਵਿੰਦਰ ਸਿੱਘ ਧਮ, ਮੇਜਰ ਸਿੰਘ ਤਲਵੰਡੀ, ਰਾਜਿੰਦਰ ਕੌੜਾ, ਵਿਸ਼ਾਲ ਸੋਨੀ, ਜਤਿਨ ਸ਼ਰਮਾ, ਕੰਨਵ ਪਾਸੀ, ਅਨਮੋਲ ਸ਼ਰਮਾ, ਸੁਜਲ ਮਲਹੋਤਰਾ, ਰਜਤ, ਟਿੰਕੂ ਸ਼ਰਮਾ, ਸੋਨੂੰ ਸ਼ਰਮਾ, ਸਤਪਾਲ ਮਹਿਰਾ, ਹਰਜੀਤ ਸਿੰਘ ਬਾਜਵਾ, ਅਮਰਜੀਤ ਸ਼ਰਮਾ, ਮਧੂ ਸੂਦਨ ਸ਼ਰਮਾ, ਬਾਲ ਕਿਸ਼ਨ ਕੌੜਾ, ਹਜ਼ਾਰਾ ਸਿੰਘ ਬਾਜਵਾ, ਸੁੱਚਾ ਸਿੰਘ ਬੱਕਰਖਾਨਾ, ਅਸ਼ੋਕ ਪਾਸੀ, ਬੰਟੀ ਵਾਲੀਆ, ਰਜੇਸ਼ ਹੈਪੀ, ਰਣਜੀਤ ਸਿੰਘ ਪੱਡਾ, ਅਸ਼ਵਨੀ ਰਾਜਪੂਤ, ਬਲਵੰਤ ਸਿੰਘ ਕੋਟ ਕਰਾਰ ਖਾ, ਇੰਦਰਜੀਤ ਨਵਾਂ ਪਿੰਡ ਭੱਠੇ, ਡਾ. ਪਰਮਜੀਤ, ਡਾ. ਵੇਦ, ਹਰਜਿੰਦਰ ਸਿੰਘ ਰਾਮਪੁਰ, ਸਵਰਨ ਸਿੰਘ ਫਿਆਲੀ, ਪਰਮਜੀਤ ਬੱਸਣ, ਗੁਰਬਚਨ ਲਾਲੀ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।












