ਪੰਜਾਬ ਦੇ ਸਮੂਹ ਇੰਜੀਨੀਅਰ ਦੂਜੇ ਦਿਨ ਵੀ ਰਹੇ ਹੜਤਾਲ ਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕਾਂਊਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ਤੇ ਵੱਖ-ਵੱਖ ਵਿਭਾਗਾਂ ਦੇ ਜੇ.ਈ./ਏ.ਈ. ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰ ਸਮੂਹਿਕ ਛੁੱਟੀਆ ਭਰ ਕੇ ਕਲਮ ਛੋੜ ਹੜਤਾਲ ਕਰਦਿਆ ਲਗਾਤਾਰ ਦੂਜੇ ਦਿਨ ਹਲਕਾ ਦਫਤਰ ਜਲ ਸਰੋਤ ਵਿਭਾਗ ਵਿਖੇ ਰੋਸ ਧਰਨੇ ਤੇ ਬੈਠੇ ਹਨ। ਇਸ ਦੌਰਾਨ ਕਾਂਊਂਸਲ ਦੇ ਆਗੂ ਇੰਜੀ: ਅਮਨਿੰਦਰ ਸਿੰਘ ਅਤੇ ਇੰਜੀ: ਅਰਵਿੰਦ ਸੈਣੀ ਨੇ ਦੱਸਿਆ ਕਿ ਪੰਜਾਬ ਦਾ ਸਮੂਚਾ ਇੰਜੀਨੀਅਰ ਵਰਗ ਪਿਛਲੇ ਕਈ ਮਹੀਨਿਆ ਤੋਂ 6 ਵੇਂ ਪੇ ਕਮਿਸ਼ਨ ਦੀਆਂ ਤੁਰਟੀਆ ਖਿਲਾਫ ਆਪਣੇ ਜਾਇਜ ਹੱਕਾ ਲਈ ਲੜਾਈ ਕਰ ਰਿਹਾ ਹੈ। ਇਸ ਸਬੰਧੀ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਵੱਲੋਂ ਦੋ ਦਿਨ 17 ਅਤੇ 18 ਨੰਵਬਰ ਨੂੰ ਕਲਮ ਛੋੜ ਹੜਤਾਲ ਤੇ ਸੱਦਾ ਦਿੱਤਾ ਗਿਆ ਸੀ।

Advertisements

ਹੁਸ਼ਿਆਰਪੁਰ ਵਿਖੇ ਧਰਨੇ ਦੌਰਾਨ ਇੰਜੀਨੀਅਰ ਰਵਿੰਦਰ ਸਿੰਘ ਅਤੇ ਇੰਜੀ: ਚਰਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਹੁਣ ਵੀ ਜਥੇਬੰਦੀ ਨਾਲ ਕੋਈ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ 22 ਨਵੰਬਰ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ । ਜਥੇਬੰਦੀ ਦੀਆ ਮੁੱਖ ਮੰਗਾਂ ਵਿੱਚ ਪੈਟਰੋਲ ਭੱਤਾ ਅਤੇ 10-10-25 ਸਾਲਾਂ ਸਟਰਕਚਰਲ ਪੇ- ਸਕੇਲ ਬਹਾਲ ਕਰਵਾਉਣਾ ਹੈ। ਇਸ ਧਰਨੇ ਦੋਰਾਨ ਇੰਜੀ: ਵਰੁਣ ਭਟੀ ਅਤੇ ਇੰਜੀ: ਜੀਵਨ ਲਾਲ ਹੀਰ, ਇੰਜੀ: ਮਨੀਸ਼ ਤਲਵਾੜ, ਇੰਜੀ: ਸੇਵਾ ਸਿੰਘ, ਇੰਜੀ: ਅਸ਼ੋਕ ਕੁਮਾਰ, ਇੰਜੀ: ਗੁਰਵਿੰਦਰ ਸਿੰਘ , ਇੰਜੀ: ਧਰਮਿੰਦਰ ਸਿੰਘ, ਇੰਜੀ: ਅਸ਼ੋਕ ਕੇਸ਼ਵਾ, ਇੰਜੀ: ਬਲਦੇਵ ਰਾਜ, ਇੰਜੀ: ਗੁਰਪ੍ਰੀਤ ਸਿੰਘ, ਇੰਜੀ: ਨਵਜੀਵਨ ਕੁਮਾਰ ਅਤੇ ਹੋਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here