ਸਰਕਾਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਦੁਆਰਾ ਸਾਇੰਸ ਸਿਟੀ ਵਿਜ਼ਿਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡੀ ਈ ਓ (ਸੈਕੰਡਰੀ) ਹੁਸ਼ਿਆਰਪੁਰ ਦੀ ਦਿਸ਼ਾ ਅਨੁਸਾਰ ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਸੌ ਵਿਦਿਆਰਥਣਾਂ ਨੂੰ ਪਿਛਲੇ ਦਿਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਜ਼ਿਟ ਕਰਵਾਈ  ਗਈ l ਵਿਜ਼ਿਟ ਦੌਰਾਨ ਲੇਜ਼ਰ ਸ਼ੋਅ, ਥ੍ਰੀ ਡੀ, ਫਲਾਈਟ ਸਿਮੂਲੇਟਰ, ਡੋਮ ਥੀਏਟਰ, ਡਾਇਨੋ ਪਾਰਕ ਅਤੇ ਸਾਇੰਸ ਵਿਸ਼ੇ ਨਾਲ ਸਬੰਧਿਤ ਵੱਖ ਵੱਖ ਮਾਡਲਾਂ ਬਾਰੇ ਜਾਣਕਾਰੀ ਦਿੱਤੀ ਗਈl

Advertisements

ਇਸ ਵਿਜ਼ਿਟ ਵਿਚ ਸ੍ਰੀਮਤੀ ਸੁਮਨ ਲਤਾ, ਡਾ ਮੀਨੂ, ਮਿਸ ਮਨਦੀਪ ਕੌਰ ਅਤੇ ਸ੍ਰੀਮਤੀ ਸੁਕ੍ਰਿਤੀ ਗਾਈਡ ਅਧਿਆਪਕ ਵਜੋਂ ਨਾਲ ਗਏl ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਨੇ ਬੱਸ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਇਹ ਵਿਜ਼ਿਟ ਬੱਚਿਆਂ ਲਈ ਵਿਗਿਆਨ ਵਿਸ਼ੇ ਪ੍ਰਤੀ ਰੂਚੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਵਿੱਚ ਹਿਤਕਾਰੀ ਹੋਵੇਗਾ l ਇਸ ਮੌਕੇ ਤੇ ਸ੍ਰੀਮਤੀ ਅਪਰਾਜਿਤਾ ਕਪੂਰ, ਸਵੀਨਾ ਸ਼ਰਮਾ, ਮਿਸ ਜੁਝਾਰ ਕੌਰ, ਸੰਜੀਵ ਅਰੋੜਾ, ਸ੍ਰੀਮਤੀ ਅਨੀਤਾ ਗੌਤਮ, ਸ੍ਰੀਮਤੀ ਜੋਗਿੰਦਰ ਕੌਰ, ਸ੍ਰੀਮਤੀ ਸੀਮਾ ਅਤੇ ਸ੍ਰੀ  ਸਤਪਾਲ ਜੀ   ਮੌਜੂਦ ਸਨ l

LEAVE A REPLY

Please enter your comment!
Please enter your name here