ਕੋਵਿਡ-19 ਤੋਂ ਬਚਾਵ ਲਈ ਸੀ.ਐਚ.ਸੀ ਭੂੰਗਾ ਵਿਖੇ ਲਗਾਏ ਕੈਂਪ ਵਿੱਚ ਲਏ ਗਏ 150 ਸੈਂਪਲ

ਹਰਿਆਣਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰੀਤੀ ਪਰਾਸ਼ਰ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ.ਐੱਮ.ਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਪੀ.ਐਚ. ਸੀ ਭੂੰਗਾ ਅਧੀਨ ਲੋਕਾਂ ਦੀ ਸੁਵਿਧਾ ਲਈ  ਕੋਵਿਡ-19 ਦਾ ਰੈਪਿਡ ਐਂਟੀਜਨ ਤੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਡਾ. ਰਾਕੇਸ਼ ਕੁਮਾਰ, ਡਾ. ਜਗਤਾਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਪ ਖੁਦ ਅੱਗੇ ਆਕੇ ਕੋਵਿਡ-19 ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋਂ ਇਸ ਬਿਮਾਰੀ ਤੋਂ ਪੂਰਨ ਤੋਰ ਤੇ ਅਸੀਂ ਛੁੱਟਕਾਰਾ ਪਾਂ ਸਕੀਏ। ਉਹਨਾਂ ਕਿਹਾ ਕਿ ਸਾਨੂੰ ਜੇਕਰ ਕੋਈ ਵੀ ਖਾਂਸੀ, ਰੇਸ਼ਾ, ਜੁਕਾਮ, ਗਲਾ ਖਰਾਬ, ਬੁਖਾਰ ਲਗਦਾ ਹੈ ਤਾਂ ਸਾਨੂੰ ਤੁਰੰਤ ਅਪਣੇ ਨਜਦੀਕੀ ਅਸਪਤਾਲ ਚੈੱਕਅਪ ਕਰਵਾ ਲੇਣਾ ਚਾਹੀਦਾ ਹੈ।

Advertisements

ਐੱਸ.ਐੱਮ. ਓ ਭੂੰਗਾ ਨੇ ਦੱਸਿਆ ਕਿ ਅੱਜ ਰੈਪਿਡ ਐਂਟੀ ਜੈਨ ਦੇ ਅੱਜ 67 ਸੈਂਪਲ ਟੈਸਟ ਲਈ ਲਏ ਗਏ 67 ਨੈਗੇਟਿਵ ਆਏ। 83 ਸੈਂਪਲ ਆਰ.ਟੀ.ਪੀ.ਸੀ. ਆਰ  ਦੇ ਲਏ ਗਏ ਸੈਂਪਲ ਆਰ.ਟੀ.ਪੀ.ਸੀ. ਆਰ ਦੇ ਲਏ ਗਏ ਜੌ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤੇ ਹੈ। ਡਾ. ਜਗਤਾਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਟੈਸਟ ਨੇਗਟਿਵ ਆਨ ਤੋਂ ਵਾਦ ਵਿੱਚ ਵੀ ਮਾਸਕ ਲਗਾ ਸੋਸ਼ਲ ਡਿਸ ਟੇਂਸਿੰਗ ਬਣਾ ਕੇ ਰੱਖ ਪੂਰਾ ਬਚਾਵ ਕਾਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ।ਉਨ•ਾਂ ਨੇ ਸਰਕਾਰ ਦੇ ਹੁਕਾਮਾ ਦੀ ਪੂਰੀ ਤਰਾਂ ਪਾਲਣਾ ਕਰ ਆਪਣਾ ਬਚਾਵ ਅਪਣੇ ਆਪ ਕਾਰਨ ਦੀ ਅਪੀਲ ਕੀਤੀ। ਪੀ.ਐਚ. ਸੀ ਹਰਿਆਣਾ ਵਿਚ 20ਰੈਪਿਡ ਐਂਟੀ ਜੈਨ  ਜੋਂ ਸਾਰੇ ਨੇਗ਼ਟਿਵ ਪਏ ਗਏ। 20 ਸੈਂਪਲ ਆਰ.ਟੀ.ਪੀ.ਸੀ.ਆਰ  ਦੇ ਲਏ ਗਏ ਜੋ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤੇ ਗਏ। ਇਸ ਮੌਕੇ ਤੇ .ਐਲ. ਟੀ ਰਾਜਰਾਣੀ, ਫਾਰਮੇਸੀ ਅਫ਼ਸਰ ਬਲਵਿੰਦਰ ਸਿੰਘ, ਹਰਵਿੰਦਰ ਕੌਰ,ਸਿਮਰਜੀਤ ਕੌਰ, ਰਾਜ ਰਾਣੀ, ਕਰਮਜੀਤ ਸਿੰਘ, ਗੁਰਵਿੰਦਰ, ਰਵੀ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here