ਡਿਪਟੀ ਸੀਐਮ ਓਪੀ ਸੋਨੀ ਨਾਲ ਮੀਟਿੰਗ ਰਹੀ ਬੇਸਿੱਟਾ, ਹਰ ਜਗ਼੍ਹਾ ਸਰਕਾਰ ਦਾ ਵਿਰੋਧ ਕਰਨਗੇ NHM ਕਰੋਨਾ ਵਲੰਟੀਅਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਕਰੋਨਾ ਵਲੰਟੀਅਰਾਂ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੂਬਾ ਸਕੱਤਰ ਚਮਕੋਰ ਚੰਨੀ ਨੇ ਆਪਣੇ ਵਲੰਟੀਅਰਾਂ ਨੂੰ ਦੱਸਿਆ ਕਿ ਡਿਪਟੀ ਸੀਐਮ ਓਪੀ ਸੋਨੀ ਅਤੇ ਸਿਹਤ ਵਿਭਾਗ ਨਾਲ 2 ਸੈਕਟਰ, 44 ਨੰਬਰ ਕੋਠੀ ਵਿੱਚ ਹੋਈ ਮੀਟਿੰਗ ਬੇਸਿੱਟਾ ਨਿਕਲੀ ਹੈ। ਉਹਨਾਂ ਨੇ ਦੱਸਿਆ ਕਿ ਜਿਵੇਂ ਮੀਡਿਆ ਵਿੱਚ ਡਾ ਰਾਜਕੁਮਾਰ ਵੇਰਕਾ ਦਾ ਬਿਆਨ ਆਇਆ ਸੀ ਕਿ ਕਰੋਨਾ ਵਿੱਚ ਕੰਮ ਕਰਨ ਵਾਲਿਆਂ ਨੂੰ ਬਹਾਲ ਕਰਾਂਗਾ ।ਪਰ ਇਹ ਗੱਲਾਂ ਉਹ ਸਿਰਫ਼ ਆਪਣੀ ਅਤੇ ਸਰਕਾਰ ਦੀ ਵਾਹ-ਵਾਹ ਕਰਾਉਣ ਲਈ ਕਰਦੇ ਹਨ। ਜਦਕਿ ਜਿਹੜੇ ਕਰੋਨਾ ਵਲੰਟੀਅਰਾਂ ਨੇ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੇ ਮਿਸ਼ਨ ਫਤਿਹ ਕਰਵਾਇਆ। ਪਰ ਸਰਕਾਰ ਉਹਨਾਂ ਨੂੰ ਹੱਕ ਨਹੀਂ ਦੇ ਰਹੀ ਅਤੇ ਗੁਮਰਾਹ ਕਰ ਰਹੀ ਹੈ। ਜੇਕਰ ਮੁੜ ਪੰਜਾਬ ਦੇ ਵੋਟਰ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਦੇ ਹਨ ਤਾਂ ਕੀ ਵਿਸ਼ਵਾਸ ਹੈ ਕਿ ਇਹ ਜਨਤਾ ਦੇ ਕੰਮ ਕਰਨਗੇ, ਇਹਨਾਂ ਦੀਆਂ ਮਿੱਠੀਆਂ ਗੋਲੀਆਂ, ਝੂਠੇ ਲਾਰੇ ਹੀ ਵੋਟ ਨਾ ਪਾਉਣ ਤੇ ਮਜਬੂਰ ਕਰਨਗੇ।

Advertisements

ਸੂਬਾ ਉਪ ਪ੍ਰਧਾਨ ਗੋਰਵ ਜਨੇਜਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਰੋਨਾ ਵਲੰਟੀਅਰ ਵੱਲੋਂ ਪੱਕਾ ਧਰਨਾ ਚਲਦੇ ਨੂੰ ਵੀ 116 ਦਿਨ ਹੋ ਚੁੱਕੇ ਹਨ। ਜਦੋਂ ਤੱਕ ਸਰਕਾਰ ਹੱਲ ਨਹੀਂ ਕਰਦੀ ਧਰਨਾ ਨਹੀ ਚੱਕਾਂਗੇ ਅਤੇ ਪੂਰੇ ਪੰਜਾਬ ਦੇ ਵਲੰਟੀਅਰ ਨੂੰ ਵਿਰੋਧ ਕਰਨ ਲਈ ਅਪੀਲ ਕੀਤੀ ਗਈ। ਮੀਟਿੰਗ ਵਿੱਚ ਗਗਨਦੀਪ ਸਿੰਘ, ਗੁਰਪਿਆਰ ਸਿੰਘ, ਵਿਕਾਸ ਸ਼ਰਮਾ ਮੋਜੂਦ ਸਨ।

LEAVE A REPLY

Please enter your comment!
Please enter your name here