ਸਾਹਿਤ ਸਭਾ ਚੋਗਾਵਾਂ ਤੋਂ ਮਿਲੇ ਪੁਰਸਕਾਰ ਲਈ ਲਾਡੀ ਭੁੱਲਰ ਨੂੰ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਸਿਰਜਣਾ ਕੇਂਦਰ ਕਪੂਰਥਲਾ ਵਿਖੇ ਬੀਤੇ ਦਿਨੀਂ ਇੱਕ ਸਾਹਿਤਕ ਪ੍ਰੋਗਰਾਮ ਹੋਇਆ ਜਿਸ ਵਿਚ ਪੰਜਾਬੀ ਭਵਨ ਦੇ ਸਸਤਾਪਿਤ ਸੁੱਖੀ ਬਾਠ (ਸਰੀ, ਕਨੇਡਾ) ਤੋਂ ਉਚੇਚੇ ਤੋਰ ਤੇ ਪੁੱਜੇ। ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਚੋਟੀ ਦੇ ਸਾਹਿਤਕਾਰਾਂ, ਲੇਖ਼ਕ ,ਕਵੀ ਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਸ਼ਖਸ਼ੀਅਤਾਂ ਪਹੁੰਚੀਆਂ ਇਸ ਮੋਕੇ ਆਏ ਹੋਏ ਪਤਵੰਤਿਆਂ ਨੂੰ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸੁੱਖੀ ਬਾਠ ਨੇ ਆਪਣੇ ਵਿਚਾਰਾਂ ਰਾਹੀਂ ਲੇਖਕਾਂ ਨੂੰ ਸਮਾਜਿਕ ਬੁਰਾਈਆਂ ‘ਤੇ ਅਤੇ ਵਧੀਆ ਲਿਖਣ ਲਈ ਕਿਹਾ। ਇਸ ਮੌਕੇ ਸੁੱਖੀ ਬਾਠ ਨੇ ਲੇਖਕਾਂ ਦੀਆਂ ਕਿਤਾਬਾਂ ਰਲੀਜ਼ ਕੀਤੀਆਂ ਜਿਸ ਵਿੱਚ ਉੱਘੇ ਲੇਖਕ ਲਾਡੀ ਭੁੱਲਰ ਨੂੰ ਕੁੱਝ ਦਿਨ ਪਹਿਲਾਂ ਸਾਹਿਤ ਸਭਾ ਚੋਗਾਵਾਂ, ( ਅਮ੍ਰਿਤਸਰ) ਤੋਂ ਮਿਲੇ ਪੁਰਸਕਾਰ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਲਾਡੀ ਭੁੱਲਰ ਨੂੰ ਸੁੱਖੀ ਬਾਠ ਤੇ ਹੋਰਨਾਂ ਪਤਵੰਤਿਆ ਨੇ ਯਾਦਗਾਰੀ ਚਿਨ੍ਹ ਦੇਕੇ ਸਨਮਾਨਿਤ ਕੀਤਾ।

Advertisements

ਇਸ ਮੌਕੇ ਲਾਡੀ ਭੁੱਲਰ ਨੇ ਆਪਣੀਆਂ ਪੁਸਤਕਾਂ ਵੀ ਸੁੱਖੀ ਬਾਠ ਨੂੰ ਭੇਟ ਕੀਤੀਆਂ। ਸਮਾਗਮ ਦੌਰਾਨ ਲਖਵਿੰਦਰ ਜੋਹਲ, ਸੁਰਿੰਦਰ ਸੁੰਨੜ, ਸ਼ਾਇਰ ਕੰਵਰ ਇਕਬਾਲ, ਮੈਡਮ ਪ੍ਰਿਤਪਾਲ ਕੌਰ ਭਾਸ਼ਾ ਵਿਭਾਗ ਪਟਿਆਲਾ, ਮੈਡਮ ਪ੍ਰੋਮਿਲਾ ਅਰੋੜਾ, ਪਰਗਟ ਸਿੰਘ ਰੰਧਾਵਾ, ਸਾਜਨ, ਚੰਨ ਮੋਮੀ, ਮਨਜਿੰਦਰ ਕਮਲ, ਦੀਸ਼ ਦਬੁਰਜੀ, ਰੂਪ ਦਬੁਰਜੀ, ਹਰਭਜਨ ਸਿੰਘ ਵਿਰਕ, ਰਜਨੀ ਵਾਲੀਆ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here