Saturday, October 24, 2026
Home Latest ਵਿਧਾਇਕ ਸਵਨਾ ਨੇ ਫਾਜ਼ਿਲਕਾ ਦੀ ਗੋਲਡ ਮੈਡਲ ਜੇਤੂ ਲੜਕੀ ਅਮਾਨਤ ਕੰਬੋਜ ਨੂੰ...

ਵਿਧਾਇਕ ਸਵਨਾ ਨੇ ਫਾਜ਼ਿਲਕਾ ਦੀ ਗੋਲਡ ਮੈਡਲ ਜੇਤੂ ਲੜਕੀ ਅਮਾਨਤ ਕੰਬੋਜ ਨੂੰ ਦਿੱਤੀ ਵਧਾਈ

ਫਾਜ਼ਿਲਕਾ (ਦ ਸਟੈਲਰ ਨਿਊਜ਼): ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਫਾਜ਼ਿਲਕਾ ਦੀ ਗੋਲਡ ਮੈਡਲ ਲੜਕੀ ਅਮਾਨਤ ਕੰਬੋਜ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਉਸ ਦੇ ਘਰ ਪਹੁੰਚੇ। ਜਿਕਰਯੋਗ ਹੈ ਕਿ ਇਸ ਲੜਕੀ ਨੇ ਤਾਮਿਲਨਾਡੂ ਵਿੱਚ ਹੋਈ 38ਵੀਂ ਜੂਨੀਅਰ ਐਥਲੈਟਿਕਸ ਚੈੰਪੀਅਨਸ਼ਿਪ ਵਿੱਚ ਇਹ ਗੋਲਡ ਮੈਡਲ ਜਿਤੀਆ ਹੈ। ਇਸ ਮੌਕੇ ਵਿਧਾਇਕ ਨੇ ਪਰਿਵਾਰਕ ਮੈਂਬਰਾਂ ਨੂੰ ਜਿਤ ਦੀ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਮਾਨ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਦੀ ਲੜਕੀ ਨੇ ਫਾਜਿਲਕਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆ ਕਿਸੇ ਵੀ ਖੇਤਰ ਵਿੱਚ ਲੜਕਿਆ ਤੇ ਘੱਟ ਨਹੀਂ ਹੈ।

Advertisements

ਖੇਡਾ ਦੇ ਨਾਲ ਨਾਲ ਉਚ ਅਹੁੱਦਿਆ ਤੇ ਲੜਕੀਆ ਸਾਡੇ ਦੇਸ਼ ਅਤੇ ਆਪਣੇ ਮਾਂ ਬਾਪ ਦਾ ਨਾਂਅ ਰੋਸ਼ਨ ਕਰ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਖੇਡਾ ਵਤਨ ਪੰਜਾਬ ਦੀਆਂ ਸੂਬੇ ਦੇ ਹਰ ਜਿਲਿਆਂ ਵਿੱਚ ਕਰਵਾਈਆ ਗਈਆਂ ਹਨ ਤਾਂ ਜੋ ਇਨ੍ਹਾਂ ਖੇਡਾਂ ਵਿੱਚੋ ਜੇਤੂ ਖਿਡਾਰੀ ਅਗਾਹ ਨੈਸ਼ਨਲ ਪੱਧਰ ਤੇ ਖੇਡ ਕੇ ਉਚ ਤਗਮੇ ਹਾਸ਼ਲ ਕਰਨ ਦੇ ਨਾਲ-ਨਾਲ ਸਾਡੇ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਸਕਣ।

ਉਨ੍ਹਾਂ ਕਿਹਾ ਕਿ ਨੂਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਇਹ ਯੋਜਨਾ ਉਲੀਕੀ ਗਈ ਹੈ। ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਿਆ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿ ਸਕੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਖੇਡਣ ਅਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਨ ਕਰਨ।

LEAVE A REPLY

Please enter your comment!
Please enter your name here