“ਕਰੋਨਾ ਯੋਧਿਆਂ” ਨੇ ਕੀਤਾ ਦੋ ਘੰਟੇ ਲਈ ਚੱਕਾ ਜਾਮ, ਅਰਵਿੰਦ ਕੇਜਰੀਵਾਲ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 16ਵੇਂ ਦਿਨ ਵਿੱਚ ਦਾਖਲ ਹੋਈ ਸਿਹਤ ਵਿਭਾਗ ਵਿੱਚ ਐਨ.ਐਚ.ਐਮ ਅਧੀਨ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਅੱਗੇ ਤੋਰਦੇ ਹੋਏ ਕਰਮਚਾਰੀਆਂ ਵਲੋਂ ਦੋ ਘੰਟੇ ਲਈ ਪ੍ਰਭਾਤ ਚੌਕ  ਵਿਖੇ ਚੱਕਾ ਜਾਮ ਕੀਤਾ ਗਿਆ,ਜਿਸ ਵਿੱਚ ਉਨਾਂ ਵਲੋ ਆਪਣੀਆਂ ਜ਼ਾਇਜ਼ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਵਿੱਰੁਧ ਰੋਸ ਜਤਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਹੜਤਾਲ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੇ ਹੱਕਾਂ ਨੂੰ ਲੈਕੇ ਕੀਤੀ ਜਾ ਰਹੀ ਹੈ ।  ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਵਿੱਚ ਇੰਨ੍ਹਾਂ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਅਤੇ ਹੁਣ ਵੀ ਕਰ ਰਹੇ ਹਨ, ਪਰ ਸਰਕਾਰ ਨੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੋਂ ਪੂਰੀ ਤਰਾਂ ਨਾਲ ਪਾਸਾ ਵੱਟ ਲਿਆ, ਜਿਸ ਕਾਰਨ ਉਨਾਂ ਨੂੰ  ਮਜ਼ਬੂਰਨ ਅੱਜ ਸੜਕਾਂ ਤੇ ਧਰਨੇ ਲਾਉਣੇ ਪੈ ਰਿਹੇ ਹਨ । 

Advertisements

ਇਹ ਸਿਹਤ ਕਰਮਚਾਰੀ ਪਿਛਲੇ 15 ਸਾਲਾ ਤੋਂ ਨਿਗੁਣੀਆਂ ਤਨਖਾਹਾਂ ਤੇ ਆਪਣੀ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਹਰ ਸਰਕਾਰ ਵਲੋਂ ਇਹਨਾਂ ਦਾ ਲਗਾਤਾਰ ਸ਼ੌਸ਼ਨ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ  ਅੱਜ ਪੰਜਾਬ ਫੇਰੀ ਤੇ ਆਏ ਆਮ ਆਦਮੀ ਪਾਰਟੀ (ਆਪ) ਦੇ ਪ੍ਰਮੱਖ ਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦ ਕੇਜਰੀਵਾਲ ਨੂੰ ਐਨ.ਐਚ.ਐਮ ਯੂਨੀਅਨ ਵਲੋਂ ਮੰਗ ਪੱਤਰ ਵੀ ਦਿੱਤਾ ਗਿਆ। ਉਨਾਂ ਦੱਸਿਆ  ਕੇਜਰੀਵਾਲ ਜੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਆਉਣ ਤੇ ਸਿਹਤ ਵਿਭਾਗ ਵਿੱਚ ਐਨ.ਐਚ.ਐਮ ਦੇ ਮੁਲਾਜ਼ਮਾਂ ਨੂੰ ਪਹਿਲ ਤੇ ਅਧਾਰ ਤੇ ਪੱਕਾ ਕੀਤਾ ਜਾਵੇਗਾ। ਕਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਸਮੂਹ ਐਨ.ਐਚ.ਐਮ. ਕਰਮਚਾਰੀਆਂ ਨੇ ਆਪਣੀ ਜਾਨ ਜੋਖਿਮ ਵਿੱਚ ਪਾਕੇ ਵੱਢਮੁੱਲੀਆਂ ਸੇਵਾਂਵਾਂ ਦਿੱਤੀਆਂ ਹਨ, ਪਰ ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਇਨ੍ਹਾਂ ਕਰੋਨਾ ਯੋਧਿਆਂ ਨੂੰ ਸੜਕਾਂ ਤੇ ਰੂਲਣਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਤਰਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਸਾਡੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਜਸਵੀਰ ਸਿੰਘ ਰਾਜਾ ਆਪ ਇੰਚਾਰਜ ਹਲਕਾ ਟਾਂਡਾ ਅਤੇ ਪੰਜਾਬ ਸਬਡੀਨੇਟ ਫਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ ਵੱਲੋਂ ਐਨ.ਐਚ.ਐਮ. ਯੂਨੀਅਨ ਹੁਸ਼ਿਆਰਪੁਰ ਨੂੰ ਸਮਰਥੱਨ ਦਿੱਤਾ ।  

LEAVE A REPLY

Please enter your comment!
Please enter your name here