ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਦੇ ਜੇਤੂ ਬੱਚਿਆ ਨੂੰ ਇਨਾਮ ਵੰਡੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਪੁਰਹੀਰਾਂ ਵੱਲੋਂ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਪਿਛਲੇ ਸਮੇਂ ਦੌਰਾਨ ਲਈ ਗਈ ਧਾਰਮਿਕ ਪ੍ਰੀਖਿਆ ਦੇ ਇਨਾਮ ਵੰਡੇ ਗਏ । ਇਸ ਮੌਕੇ ਕਾਲਜ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਬ੍ਰਹਮਜਤ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਤਨੀ ਲੋੜ ਦੁਨਿਆਵੀ ਵਿੱਦਿਆ ਦੀ ਹੈ ਉਸ ਤੋਂ ਵਧੀਕ ਲੋੜ ਧਾਰਮਿਕ ਵਿੱਦਿਆ ਦੀ ਹੈ । ਉਨ੍ਹਾਂ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਦੇ ਚੱਲ ਰਹੇ ਪ੍ਰੋਜੈਕਟਾਂ ਵਿੱਚੋਂ ਧਾਰਮਿਕ ਪ੍ਰੀਖਿਆ ਪ੍ਰਮੁੱਖ ਪ੍ਰੋਜੈਕਟ ਹੈ।

Advertisements

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਿਚੋ 4 ਵਿਦਿਆਰਥੀਆਂ ਇਸ਼ਮੀਤ ਕੌਰ, ਮਹਿਕਪ੍ਰੀਤ ਕੌਰ, ਭੂਮਿਕਾ ਵਰਮਾ, ਅਵਨੀਤ ਕੌਰ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਮੈਰਿਟ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ 13 ਵਿਦਿਆਰਥੀਆਂ ਨੇ ਏ ਗਰੇਡ ਪ੍ਰਾਪਤ ਕੀਤਾ। 13 ਹੀ ਵਿਦਿਆਰਥੀਆਂ ਨੇ ਬੀ ਗਰੇਡ ਇਨਾਮ ਪ੍ਰਾਪਤ ਕੀਤਾ ਅਤੇ 29 ਵਿਦਿਆਰਥੀਆਂ ਨੇ ਸੀ ਗਰੇਡ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਇਨਾਮ ਵੰਡ ਸਮਾਗਮ ਵਿੱਚ ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜ਼ੋਨ ਹੁਸ਼ਿਆਰਪੁਰ, ਗੁਰਚਰਨ ਸਿੰਘ ਜਿੰਦ, ਪ੍ਰਿੰਸੀਪਲ ਪਰਮਜੀਤ ਕੌਰ, ਵਾਈਸ ਪ੍ਰਿੰਸੀਪਲ ਬਲਵੀਰ ਕੌਰ, ਧਾਰਮਿਕ ਅਧਿਆਪਕ ਵਰਿੰਦਰਜੀਤ ਕੌਰ ,ਪਰਮਜੀਤ ਕੌਰ, ਦਲਜੀਤ ਕੌਰ, ਜਸਵਿੰਦਰ ਕੌਰ , ਪਰਮਿੰਦਰ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here