ਪਰਿਵਾਰ ਨੇ ਨਕਾਰਿਆ ਤੇ ਸਮਾਜ ਨੇ ਮਾਰੇ ਤਾਹਨੇ, ਪਰ ਅੱਜ ਮਿਸਾਲ ਬਣੀ ਸੰਨੀ-ਮੀਨੂੰ ਦੀ ਜੋੜੀ

ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਅੱਜ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ਼ ਬਹੁਤ ਵਧ ਗਿਆ ਹੈ ਪਰ ਬਹੁਤ ਘੱਟ ਪ੍ਰੇਮ ਵਿਆਹ ਅਜਿਹੇ ਹੁੰਦੇ ਹਨ ਜੋ ਜਿਆਦਾ ਸਮਾਂ ਟਿਕ ਪਾਉਂਦੇ ਹਨ। ਗੁਰਦਾਸਪੁਰ ਵਿੱਚ ਇੱਕ ਅਜਿਹਾ ਜੋੜਾ ਹੈ, ਜਿਨਾਂ ਤੋਂ ਉਹਨਾਂ ਦੇ ਪਰਿਵਾਰਾਂ ਨੇ ਲਵ ਮੈਰਿਜ ਤੋਂ ਬਾਅਦ ਮੂੰਹ ਮੋੜ ਲਿਆ ਪਰ ਉਹਨਾਂ ਨੇ ਮਿਹਨਤ ਕਰ ਸਾਬਤ ਕਰ ਦਿੱਤਾ ਕਿ ਮਨ ਵਿੱਚ ਆਪਣੀ ਮੰਜਿਲ ਨੂੰ ਹਾਸਲ ਕਰਨ ਦੀ ਹਿੰਮਤ ਹੋਵੇ ਤਾਂ ਮੁਸ਼ਕਿਲਾਂ ਤੇ ਜਿੱਤ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ।

Advertisements

ਲਵ ਮੈਰਿਜ ਕਰਵਾਉਣ ਵਾਲਾ ਜੋੜਾ ਸੰਨੀ ਅਤੇ ਮੀਨੂੰ ਗੁਰਦਾਸਪੁਰ ਦੇ ਵਿਚ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਅਤੇ ਚੰਗੇ ਪੈਸੇ ਵੀ ਕਮਾ ਰਹੇ ਹਨ। ਸੰਨੀ ਨੇ ਦੱਸਿਆ ਕਿ ਲਵ ਮੈਰਿਜ ਤੋਂ ਬਾਅਦ ਦੋਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਮੰਜੂਰ ਨਹੀਂ ਕੀਤਾ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਕੁਝ ਮਹੀਨੇ ਬਾਅਦ ਹੀ ਲਾਕਡਾਊਨ ਹੋ ਗਿਆ। ਸੰਨੀ ਨੇ ਦੱਸਿਆ ਕਿ ਉਹ ਆਨਲਾਈਨ ਮਾਰਕੀਟਿੰਗ ਕਰਦਾ ਸੀ ਅਤੇ ਲੋਕਡਾਊਨ ਤੋ ਬਾਅਦ ਨੌਕਰੀ ਜਾਣ ਕਾਰਨ ਬੇਰੋਜਗਾਰ ਹੋ ਗਿਆ ਅਤੇ ਦੋਵਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ। ਪਰ ਦੋਨਾਂ ਦੀ ਹਿੰਮਤ ਅਤੇ ਆਪਸੀ ਸਹਿਯੋਗ ਨਾਲ ਉਹਨਾਂ ਨੇ ਆਪਣੇ ਪੈਰਾਂ ਦੇ ਖੜ੍ਹੇ ਹੋਣ ਦੀ ਠਾਣ ਲਈ ਅਤੇ ਆਪਣੀ ਪਤਨੀ ਦੇ ਕਹਿਣ ਤੇ ਆਪਣਾ ਮੋਬਾਈਲ ਅਤੇ ਸੋਨੇ ਦੇ ਗਹਿਣੇ ਵੇਚ ਕੇ ਦੋਨਾਂ ਨੇ ਫਾਸਟ ਫੂਡ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿਤੀ । ਔਰਤ ਦੇ ਕੰਮ ਤੇ ਜਾਣ ਨਾਲ ਘਰਦਿਆਂ ਦਾ ਵਿਰੋਧ ਅਤੇ ਲੋਕਾਂ ਦੇ ਤਾਹਨੇ-ਮਿਹਣੇ ਵੀ ਝੱਲਣੇ ਪਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਲੋਕਾਂ ਦੇ ਤਾਹਨੇ-ਮਿਹਣਿਆ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਸੰਘਰਸ਼ ਜਾਰੀ ਰੱਖਿਆ। ਹੌਲੀ-ਹੌਲੀ ਇਨ੍ਹਾਂ ਦਾ ਕੰਮ ਚੱਲ ਨਿਕਲ਼ਿਆ ਅਤੇ ਹੁਣ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਇੱਕ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ। ਸਮਾ ਬਦਲਣ ਨਾਲ ਪੁਰਾਣੇ ਰਿਸ਼ਤੇ ਵੀ ਹੁਣ ਸੁਧਰ ਗਏ ਹਨ। ਗੱਲਬਾਤ ਦੋਰਾਨ ਸੰਨੀ ਅਤੇ ਮੀਨੂੰ ਦੱਸਦੇ ਹਨ ਕਿ ਕਦੇ ਵੀ ਉਹਨਾਂ ਵਿਚ ਛੋਟੀ ਮੋਟੀ ਤਕਰਾਰ ਜਾਂ ਝਗੜਾ ਤੱਕ ਨਹੀਂ ਹੋਇਆ। ਸੰਨੀ ਅਤੇ ਮੀਨੂੰ ਦੀ ਕਹਾਣੀ ਲਵ ਮੈਰਿਜ ਕਰਨ ਵਾਲੇ ਉਹਨਾਂ ਨੌਜਵਾਨ ਜੋੜਿਆਂ ਲਈ ਇਕ ਮਿਸਾਲ ਹੈ, ਜੋ ਛੋਟੀਆਂ-ਛੋਟੀਆਂ ਗੱਲਾਂ ਨੂੰ ਆਧਾਰ ਬਣਾ ਕੇ ਆਪਣੇ ਰਿਸ਼ਤੇ ਹਮੇਸ਼ਾ ਲਈ ਖਰਾਬ ਕਰ ਲੈਂਦੇ ਹਨ।

LEAVE A REPLY

Please enter your comment!
Please enter your name here