ਪਿੰਡ ਔਲਖ ਖੁਰਦ ਵਿੱਚ ਗੁੱਜਰਾਂ ਦੇ ਕੁੱਲ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦੇ ਪਿੰਡ ਔਲਖ ਖੁਰਦ ਵਿੱਚ ਅਚਾਨਕ ਗੁੱਜਰਾਂ ਦੀ ਕੁੱਲ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ, ਰਫ਼ੀ ਪੁੱਤਰ ਹੁਸੈਨ ਨੇ ਦੱਸਿਆਂ ਕਿ ਸ਼ਾਮ ਨੂੰ ਅਚਾਨਕ ਉਸਦੀ ਕੁੱਲ ਨੂੰ ਅੱਗ ਲੱਗ ਗਈ ਜਿਸ ਵਿੱਚ ਉਸ ਦੇ ਪਸ਼ੂ ਵੀ ਬੰਨੇ ਹੋਏ ਸਨ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਪਸ਼ੂਆਂ ਨੂੰ ਤਾਂ ਬਚਾ ਲਿਆ ਗਿਆ ਪਰ ਉਹਨਾਂ ਦਾ ਘਰ ਦਾ ਸਾਰਾ ਸਮਾਨ ਲਕੜਾਂ ਅਤੇ ਕਣਕ ਅਤੇ ਖਾਣ-ਪੀਣ ਵਾਲਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਕਰੀਬ ਢਾਈ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਹੈ।

Advertisements

ਇਸ ਮੌਕੇ ਪਿੰਡ ਦੇ ਸਰਪੰਚ ਅਤੇ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪ੍ਰਸ਼ਾਸਨ ਤੋਂ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here