Thursday, October 29, 2026
Home Latest ਹਰਿਆਣਾ ਪੁਲਿਸ ਵਲੋਂ ਵੱਡੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ, ਆਰੋਪੀਆਂ ਦੀ ਭਾਲ...

ਹਰਿਆਣਾ ਪੁਲਿਸ ਵਲੋਂ ਵੱਡੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ, ਆਰੋਪੀਆਂ ਦੀ ਭਾਲ ਜਾਰੀ

ਹਰਿਆਣਾ (ਦ ਸਟੈਲਰ ਨਿਊਜ਼)। ਥਾਣਾ ਹਰਿਆਣਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਪਰ ਆਰੋਪੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਮਕੀਨਪੁਰ ਤੋਂ ਨੰਗਲ ਈਸ਼ਰ ਨੂੰ ਜਾਂਦੀ ਸੜਕ ਤੇ ਲਗਾਏ ਨਾਕੇ ਦੌਰਾਨ ਪੁਲਿਸ ਪਾਰਟੀ ਨੇ ਜਦੋਂ ਇਕ ਕਾਰ (ਪੀ.ਬੀ-10-ਸੀ.ਐਮ-0496) ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਅੰਦਰੋਂ 13 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

Advertisements

ਪੁਲਿਸ ਵੱਲੋਂ ਜਾਂਚ ਕਰਨ ਉਪਰੰਤ ਆਰੋਪੀਆਂ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਕੰਗਮਾਈ ਅਤੇ ਅਜੇ ਵਾਸੀ ਜਨੌੜੀ ਵਜੋਂ ਹੋਈ ਹੈ। ਪੁਲਿਸ ਨੇ ਸ਼ਰਾਬ ਤੇ ਕਾਰ ਨੂੰ ਕਬਜੇ ਵਿੱਚ ਲੈ ਕੇ ਉਕਤ ਦੋਹਾਂ ਆਰੋਪੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਵਲੋਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here