Sunday, October 11, 2026
Home Punjab ਨਗਰ ਨਿਗਮ ਅਬੋਹਰ ਵੱਲੋਂ ਉੱਚੇ ਇਲਾਕਿਆਂ ਵਿੱਚ ਟੈਂਕਰ ਨਾਲ ਪਹੁੰਚਾਇਆ ਜਾ ਰਿਹਾ...

ਨਗਰ ਨਿਗਮ ਅਬੋਹਰ ਵੱਲੋਂ ਉੱਚੇ ਇਲਾਕਿਆਂ ਵਿੱਚ ਟੈਂਕਰ ਨਾਲ ਪਹੁੰਚਾਇਆ ਜਾ ਰਿਹਾ ਹੈ ਪਾਣੀ

ਅਬੋਹਰ, (ਦ ਸਟੈਲਰ ਨਿਊਜ਼): ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ. ਸੇਨੂ ਦੁੱਗਲ ਜਿਨਾਂ ਕੋਲ ਕਿ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਹੈ ਨੇ ਦੱਸਿਆ ਹੈ ਕਿ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਉੱਚੇ ਇਲਾਕਿਆਂ ਵਿੱਚ ਟੈਂਕਰਾਂ ਨਾਲ ਪੀਣ ਦਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕੰਮ ਲਈ ਦੋ ਟੈਂਕਰ ਲਗਾਏ ਗਏ ਹਨ ਅਤੇ ਇਹਨਾਂ ਰਾਹੀਂ ਨਵੀਂ ਆਬਾਦੀ, ਜਸਵੰਤ ਨਗਰ, ਕੋਠੀ ਫੈਜ਼ ਅਤੇ ਰਜੀਵ ਨਗਰੀ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।

Advertisements

ਜਿਕਰਯੋਗ ਹੈ ਕਿ ਇਹ ਇਲਾਕੇ ਉੱਚੇ ਪੈਂਦੇ ਹੋਣ ਕਾਰਨ ਇੱਥੇ ਪਾਈਪ ਨਾਲ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਜਦਕਿ ਗਰਮੀ ਵਿੱਚ ਪਾਣੀ ਦੀ ਮੰਗ ਵੱਧ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਅੱਗੇ ਵੀ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਇਹ ਸਪਲਾਈ ਜਾਰੀ ਰਹੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਪਾਣੀ ਦੀ ਬੱਚਤ ਕਰਨ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਗੱਡੀਆਂ ਨੂੰ ਧੋਣ, ਸੜਕਾਂ ਤੇ ਛਿੜਕਾ ਕਰਨ ਲਈ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।।

LEAVE A REPLY

Please enter your comment!
Please enter your name here