ਪਿੰਡ ਸੋਤਲਾ ਦੇ ਬੱਚਿਆਂ ਨੇ ਪਟਿਆਲਾ ਓਪਨ ਚੈਂਪੀਅਨਸ਼ਿਪ ਵਿੱਚ ਜਿੱਤੇ 9 ਮੈਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਬਾ ਸਾਹਿਬ ਸ਼ੋਸ਼ਲ ਅਤੇ ਵੈਲਫੇਅਰ ਸੁਸਾਇਟੀ ਸੋਤਲਾ ਵਲੋਂ ਕਰਵਾਈ ਜਾ ਰਹੀ ਤਾਇਕਵਾਨਡੋ ਦੀ ਕੋਚਿੰਗ ਦੇ ਸਦਕਾ ਕੁੱਝ ਦਿਨ ਪਹਿਲਾਂ ਪਟਿਆਲਾ ਉਪਨ ਚੈਂਪੀਅਨਸ਼ਿਪ ਵਿੱਚ ਸੋਤਲੇ ਦੇ 9 ਬੱਚਿਆਂ ਨੇ ਭਾਗ ਲਿਆ ਅਤੇ ਪਟਿਆਲਾ ਉਪਨ ਚੈਂਪੀਅਨਸ਼ਿਪ ਵਿੱਚ 9 ਮੈਡਲ ਜਿੱਤ ਕੇ ਪਿੰਡ ਸੋਤਲਾ ਦਾ ਨਾਮ ਰੌਸ਼ਨ ਕੀਤਾ। ਇਹਨਾਂ ਵਿੱਚ ਭਾਗ ਲੈਣ ਵਾਲੇ ਬੱਚੇ ਚਹਿਕ ਗੋਜਰਾ ਨੇ ਗੋਲਡ ਮੈਡਲ, ਕੁਦਰਤ, ਗੁਰਪ੍ਰੀਤ, ਸਿਮਰਨ ਅਤੇ ਭਵੇਸ਼ ਗੋਜਰਾ ਨੇ ਸਿਲਵਰ ਮੈਡਲ ਅਤੇ ਅਰਸ਼ ਗੋਜਰਾ, ਹਰਕਮਲ ਭੁੱਲਰ, ਸ਼ੁਭ ਕਰਮ ਸਿੰਘ ਅਤੇ ਜਸਮੋਲ ਨੇ ਬਰੋਜ਼ ਮੈਡਲ ਜਿੱਤ ਕੇ ਸੋਤਲੇ ਦਾ ਨਾਮ ਰੌਸ਼ਨ ਕੀਤਾ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਵਿੰਦਰ ਗੋਜਰਾ ਨੇ ਦੱਸਿਆ ਕਿ ਪਿੰਡ ਸੋਤਲਾ ਵਿਖੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤਾਇਕਵਾਨਡੋ ਦੀ ਕੋਚਿੰਗ ਵਿਸ਼ਾਲ ਸ਼ਰਮਾ ਕੋਚ ਦੀ ਅਗਵਾਈ ਹੇਠ ਕਾਰਵਾਈ ਜਾਂ ਰਹੀ ਹੈ। ਜਿਸ ਵਿੱਚ ਬੱਚੇ ਕੋਚਿੰਗ ਹਾਸਲ ਕਰਕੇ ਪੜਾਈ ਦੇ ਨਾਲ ਨਾਲ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹੇ ਸਕਦੇ ਹਨ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਸਕਦੇ ਹਨ । ਇਸ ਮੌਕੇ ਤੇ ਕਲਜੀਤ ਕੌਰ , ਨੰਬਰਦਾਰ ਨਰਿੰਦਰ ਪਾਲ, ਗਿਆਨ ਸਿੰਘ, ਜੀ ਓ ਜੀ ਬਲਵੀਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here