ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਚੋਣ ਅਫਸਰ ਵੱਲੋਂ ਵੱਖ-ਵੱਖ ਪੋਲੰਿਗ ਬੂਥਾਂ ਤੇ ਕਾਂਊਟਿੰਗ ਸੈਂਟਰ ਦਾ ਦੌਰਾ

ਫਿਰੋਜ਼ਪੁਰ(ਦ ਸਟੈਲਰ ਨਿਊਜ਼):ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ ਦਵਿੰਦਰ ਸਿੰਘ ਅਤੇ ਐੱਸਐੱਸਪੀ ਹਰਮਦੀਪ ਸਿੰਘ ਹੰਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲੰਿਗ ਬੂਥ 18,19,20,21 ਤੇ ਬੂਥ ਨੰ: 55,56 ਖੱਬਾ ਚੋਣ ਹਲਕਾ 075 ਜ਼ੀਰਾ ਅਤੇ ਬੂਥ ਨੰ: 205 ਮੋਹਕਮ ਖਾਂ ਵਾਲਾ ਹਲਕਾ 077 ਦਿਹਾਤੀ ਅਤੇ ਫਿਰੋਜ਼ਪੁਰ ਸ਼ਹਿਰੀ ਬੂਥ ਨੰ: 42,43,44,45,59,60,61,62 ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਾਂਊਟਿੰਗ ਸੈਂਟਰ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ, ਸਰਕਾਰੀ ਕਾਲਜ ਮੋਹਕਮਖਾਂਵਾਲਾ਼, ਆਰਐੱਸਡੀ ਕਾਲਜ, ਐਮਐੱਲਐੱਮ ਸਕੂਲ ਵਿਖੇ ਕੀਤਾ ਗਿਆ ਤੇ ਇਸ ਦੌਰਾਨ ਉਨ੍ਹਾਂ ਕਾਂਊਟਿੰਗ ਸੈਂਟਰ ਦੇ ਪ੍ਰਬੰਧਾਂ ਦੇ ਨਿਰੀਖਣ ਤੋਂ ਇਲਾਵਾ ਮਸ਼ੀਨਾਂ ਦੇ ਰੱਖ-ਰਖਾਅ ਵਾਲੀ ਥਾਂ ਦਾ ਵੀ ਨਿਰੀਖਣ ਕੀਤਾ ਗਿਆ।

Advertisements

ਇਸ ਦੌਰਾਨ ਡਿਪਟੀ ਕਮਿਸਨਰ ਤੇ ਐੈੱਸਐੱਸਪੀ ਨੇ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਪੋਲੰਿਗ ਬੂਥਾਂ ਅਤੇ ਕਾਂਊਟਿੰਗ ਸੈਂਟਰਾਂ ਦੀ ਸਾਫ ਸਫਾਈ ਤੋਂ ਲੈ ਕੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਾਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੈਕਿੰਗ ਕਰਨ ਦਾ ਮਕਸਦ ਹੀ ਇਹ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹੀ ਸਾਰੇ ਪੁਖਤਾ ਪ੍ਰਬੰਧ ਕਰ ਲਏ ਜਾਣ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪੈਣ ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤਾਂ ਆਪਣਾ ਜ਼ਿਲ੍ਹਾ ਵੀ ਵੋਟਰਸੂਚੀ ਵਿੱਚ ਵਧੀਆ ਮੁਕਾਮ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪੋਲੰਿਗ ਬੂਥਾਂ ਤੇ ਬੀਐੱਲਓਜ਼ ਵੱਲੋਂ ਬੈਠ ਕੇ ਵੋਟ ਬਣਵਾਉਣ, ਕਟਵਾਉਣ ਅਤੇ ਦੁਰੱਸਤ ਕਰਨ ਦੇ ਫਾਰਮ ਭਰੇ ਜਾ ਰਹੇ ਹਨ ਜਿਸ ਨੇ ਵੀ ਆਪਣੀ ਨਵੀਂ ਵੋਟ ਬਣਵਾਉਣੀ ਹੈ ਜਾਂ ਦੁਰੱਸਤ ਕਰਵਾਈ ਹੈ ਜਾਂ ਕਟਵਾਉਣੀ ਹੈ ਉਹ ਫਾਰਮ ਭਰਕੇ ਦੇਵੇ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਮਨਮਰਜ਼ੀ ਦੀ ਸਰਕਾਰ ਚੁਣੇ। ਇਸ ਮੌਕੇ ਐੱਸਡੀਐਮ ਗੁਰੂਹਰਸਹਾਏ ਬਬਨਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਸੁਪਰਡੈਂਟ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here