ਮੁੱਖ ਮੰਤਰੀ ਮੋਤੀਆਬਿੰਦ ਮੁੱਕਤ ਮੁਹਿੰਮ, ਕੋਵਿਡ ਸੈਂਪਲਿੰਗ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਿਤੀ ਦਾ ਲਿਆ ਜ਼ਾਇਜ਼ਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਮੁੱਖ ਮੰਤਰੀ ਮੋਤੀਆਬਿੰਦ ਮੁੱਕਤ ਮੁਹਿੰਮ, ਕੋਵਿਡ ਸੈਂਪਲਿੰਗ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਿਤੀ ਦਾ ਜ਼ਾਇਜ਼ਾ ਲੈਣ ਲਈ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸਿਹਤ ਸੰਸਥਾਂਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਵਿਸ਼ੇਸ਼ ਬੈਠਕ ਬਾਅਦ ਦੁਪਹਿਰ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ । ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਡੀ.ਐਮ.ਸੀ ਡਾ.ਹਰਬੰਸ ਕੌਰ, ਐਸ.ਐਮ.ੳ ਡਾ.ਜਸਵਿੰਦਰ ਸਿੰਘ, ਡਾ.ਸਵਾਤੀ ਆਦਿ ਤੋਂ ਇਲਾਵਾ ਆਈ.ਡੀ.ਐਸ.ਪੀ ਅਤੇ ਡੀ.ਪੀ.ਐਮ ਯੂਨਿਟ ਦੇ ਇੰਚਾਰਜ ਹਾਜ਼ਰ ਸਨ ।

Advertisements

ਮੀਟਿੰਗ ਵਿੱਚ ਹਾਜ਼ਰ ਅਧਿਆਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ.ਪਰਮਿੰਦਰ ਕੌਰ ਨੇ 26 ਨੰਵਬਰ ਤੋਂ ਚੱਲ ਰਹੀ ਮੁੱਖ ਮੰਤਰੀ ਮੋਤੀਆਬਿੰਦ ਮੁੱਕਤ ਮੁਹਿੰਮ ਤਹਿਤ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਲਾਭਪਾਤਰੀਆਂ ਦੇ ਮੁਫਤ ਅਪਰੇਸ਼ਨ, ਆਉਣ ਜਾਣ ਦੀ  ਸਹੂਲਤ  ਅਤੇ ਅੱਖਾਂ ਦੇ ਚਸ਼ਮੇ ਅਤੇ ਦਵਾਈਆਂ ਉਪੱਲਭਧਾ ਬਾਰੇ ਦੱਸਿਆ । ਉਨਾਂ ਜਿਲ੍ਹੇ ਅੰਦਰ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕੋਵਿਡ ਸੈਂਪਲਿੰਗ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਵਿੱਚ ਕੋਵਿਡ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਬਾਰੇ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਸਿਹਤ ਸੇਵਾਂਵਾਂ ਵਿੱਚ ਸੁਧਾਰ ਲਿਆਉਣ ਲਈ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ  ਜਾਂਚ ਅਤੇ ਇਲਾਜ ਨੂੰ ਪਹਿਲ ਦਿੱਤੀ ਜਾਵੇ । ਇਸ ਤੋਂ ਇਲਾਵਾ ਉਨਾਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤੇ ਦੂਜੇ ਕੌਮੀ ਸਿਹਤ ਪ੍ਰੋਗਰਾਮਾਂ ਬਾਰੇ ਜਿਲ੍ਹੇ ਦੇ ਟੀਚਿਆਂ ਦੀ ਸਤਪ੍ਰਤੀਸ਼ਤ ਪ੍ਰਾਪਤੀ ਲਈ ਉਪਰਾਲੇ ਕਰਨ ਬਾਰੇ ਵੀ ਕਿਹਾ।

LEAVE A REPLY

Please enter your comment!
Please enter your name here